Uncategorized

ਡੀ.ਸੀ. ਵੱਲੋਂ ਲੋਕ-ਹਿੱਤ, ਲੋਕ-ਸਿਹਤ ਅਤੇ ਜਨਤਕ ਸਫਾਈ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ ( ਸੂਤਰ )


ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵੱਲੋਂ ਹੜ੍ਹਤਾਲ ’ਤੇ ਜਾਣ ਕਾਰਨ ਲੰਬੇ ਸਮੇਂ ਤੋਂ ਕੂੜਾ ਨਾ ਚੁੱਕੇ ਜਾਣ ਅਤੇ ਮੌਜੂਦਾ ਮੌਨਸੂਨ ਦੇ ਮੌਸਮ ਕਾਰਨ ਵੱਖ-ਵੱਖ ਵਾਰਡਾਂ, ਬਾਜ਼ਾਰਾਂ ਅਤੇ ਇਲਾਕਿਆਂ ਵਿੱਚ ਗਲ ਰਹੇ ਠੋਸ ਵੇਸਟ ਦਾ ਜਮ੍ਹਾਂ ਹੋਣਾ, ਨਾਲੀਆਂ ਦਾ ਬੰਦ ਹੋਣਾ ਅਤੇ ਗੰਦਗੀ ਦੀ ਸਥਿਤੀ ਬਣ ਗਈ ਹੈ, ਜਿਸ ਨਾਲ ਵੈਕਟਰ-ਬੋਰਨ (ਮੱਛਰਾਂ ਤੋਂ ਫੈਲਣ ਵਾਲੀਆਂ) ਅਤੇ ਵਾਟਰ-ਬੋਰਨ (ਦੂਸ਼ਿਤ ਪਾਣੀ ਤੋਂ ਫੈਲਣ ਵਾਲੀਆਂ) ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ, ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ, ਇਸ ਸਬੰਧੀ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ, ਪੰਜਾਬ ਮਿਊਂਸਪਲ ਐਕਟ, 1911 ਦੀ ਧਾਰਾ 233/234 (ਐਮਰਜੈਂਸੀ ਦੀ ਸਥਿਤੀ ਵਿੱਚ ਡਿਪਟੀ ਕਮਿਸ਼ਨਰ ਦੀਆਂ ਵਿਸ਼ੇਸ਼ ਸ਼ਕਤੀਆਂ) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਕੁਮਾਰ ਪੰਚਾਲ, ਆਈ.ਏ.ਐਸ. ਵੱਲੋਂ ਲੋਕ-ਹਿੱਤ, ਲੋਕ-ਸਿਹਤ ਅਤੇ ਜਨਤਕ ਸਫ਼ਾਈ ਨੂੰ ਮੁੱਖ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

1. ਤੁਰੰਤ ਵਿਕਲਪਕ ਪ੍ਰਬੰਧ (Contingency Plan): ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਬਰੀਵਾਲਾ) ਦੇ ਕਾਰਜ ਸਾਧਕ ਅਫ਼ਸਰ ਤੁਰੰਤ ਬਦਲਵੇਂ ਪ੍ਰਬੰਧ ਕਰਨਗੇ – ਚਾਹੇ ਠੇਕੇ ਦੀਆਂ ਏਜੰਸੀਆਂ, ਆਊਟਸੋਰਸਡ ਮੈਨਪਾਵਰ, ਕਿਰਾਏ ਦੇ ਵਾਹਨਾਂ/ਮਸ਼ੀਨਰੀ ਰਾਹੀਂ ਜਾਂ ਹੋਰ ਵਿਭਾਗਾਂ ਦੇ ਅਮਲੇ ਦੀ ਤਾਇਨਾਤੀ ਕਰਕੇ- ਤਾਂ ਜੋ ਕਿਸੇ ਵੀ ਹਾਲਤ ਵਿੱਚ ਕੂੜੇ ਦੇ ਨਿਪਟਾਰੇ ਵਿੱਚੇ ਰੁਕਾਵਟ ਨਾ ਆਵੇ।

2. ਘਰ-ਘਰ ਤੋਂ ਕੂੜਾ ਚੁੱਕਣਾ ਅਤੇ ਨਿਪਟਾਰਾ: ਸਮੂਹ ਇਲਾਕਿਆਂ ਵਿੱਚੋਂ ਘਰ-ਘਰ ਤੋਂ ਕੂੜਾ ਇਕੱਠਾ ਕਰਨਾ (Door-to-door collection) ਯਕੀਨੀ ਬਣਾਇਆ ਜਾਵੇਗਾ ਅਤੇ ਇਕੱਠੇ ਕੀਤੇ ਗਏ ਕੂੜੇ ਨੂੰ ਸਿਰਫ਼ ਨਿਰਧਾਰਤ ਡੰਪ ਸਾਈਟਾਂ ‘ਤੇ ਲਿਜਾ ਕੇ ਨਿਯਮਾਂ ਅਨੁਸਾਰ ਨਿਪਟਾਇਆ ਜਾਵੇ।

3. ਪਹਿਲ ਦੇ ਅਧਾਰ ‘ਤੇ ਸਫ਼ਾਈ: ਹਸਪਤਾਲਾਂ, ਸਕੂਲਾਂ, ਬਾਜ਼ਾਰਾਂ, ਧਾਰਮਿਕ ਸਥਾਨਾਂ, ਮੁੱਖ ਸੜਕਾਂ ਅਤੇ ਜਿਆਦਾ ਆਵਾਜਾਈ ਵਾਲੇ/ਸੰਵੇਦਨਸ਼ੀਲ ਸਥਾਨਾਂ ਤੋਂ ਕੂੜਾ ਚੁੱਕਣ ਨੂੰ ਪਹਿਲ ਦਿੱਤੀ ਜਾਵੇ।

4. ਸਿਹਤ ਅਤੇ ਬੀਮਾਰੀ ਰੋਕਥਾਮ ਉਪਾਅ: ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਦੇ ਸਹਿਯੋਗ ਨਾਲ ਜੰਗੀ ਪੱਧਰ ‘ਤੇ ਐਂਟੀ-ਲਾਰਵਾ ਸਪਰੇਅ, ਚੂਨਾ ਛਿੜਕਾਅ, ਫੋਗਿੰਗ ਅਤੇ ਕਲੋਰੀਨੇਸ਼ਨ ਦਾ ਕੰਮ ਕਰਵਾਇਆ ਜਾਵੇ ਅਤੇ ਸਿਹਤ ਸੰਸਥਾਵਾਂ ਵਿੱਚ ਜ਼ਰੂਰੀ ਦਵਾਈਆਂ ਦਾ ਸਟਾਕ ਬਣਾ ਕੇ ਰੱਖਿਆ ਜਾਵੇ।

5. ਵਿੱਤੀ ਪ੍ਰਵਾਨਗੀ (Municipal Fund): ਬਦਲਵੇਂ ਪ੍ਰਬੰਧਾਂ ‘ਤੇ ਹੋਣ ਵਾਲਾ ਖਰਚਾ ਸਬੰਧਤ ਨਗਰ ਕੌਂਸਲ/ਨਗਰ ਪੰਚਾਇਤ ਦੇ ਮਿਊਂਸਪਲ ਫੰਡ ਵਿੱਚੋਂ ਨਿਯਮਾਂ ਅਨੁਸਾਰ ਕੀਤਾ ਜਾਵੇਗਾ। ਕਮੇਟੀ/ਕੌਂਸਲ ਵੱਲੋਂ ਬਾਅਦ ਵਿੱਚ ਮਨਜ਼ੂਰੀ (Post-facto approval) ਲਈ ਅਜਿਹੇ ਖ਼ਰਚੇ ਦਾ ਅਧਿਕਾਰਤ ਰਿਕਾਰਡ/ਵਾਊਚਰ ਸੰਭਾਲ ਕੇ ਰੱਖਿਆ ਜਾਵੇ।

6. ਪੁਲਿਸ ਸੁਰੱਖਿਆ ਅਤੇ ਕਾਨੂੰਨ-ਵਿਵਸਥਾ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਜੇਕਰ ਬਦਲਵੇਂ ਅਮਲੇ ਦੁਆਰਾ ਸਫ਼ਾਈ ਦਾ ਕੰਮ ਕਰਨ ਵਿੱਚ ਕੋਈ ਰੁਕਾਵਟ ਜਾਂ ਵਿਰੋਧ ਪੈਦਾ ਹੁੰਦਾ ਹੈ, ਤਾਂ ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਬਦਲਵੇਂ ਸਟਾਫ਼ ਨੂੰ ਪੂਰੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣਗੇ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਬਹਾਲ ਰੱਖਣਗੇ।

8. ਅਨੁਸ਼ਾਸਨੀ ਕਾਰਵਾਈ: ਇਨ੍ਹਾਂ ਹੁਕਮਾਂ ਦੀ ਪਾਲਣਾ ਵਿੱਚ ਅਣਗਹਿਲੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਵਿਰੁੱਧ ਪੰਜਾਬ ਮਿਊਂਸਪਲ ਐਕਟ, 1911 ਅਤੇ ਸਬੰਧਤ ਸੇਵਾ ਨਿਯਮਾਂ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਅਗਲੇ ਹੁਕਮਾਂ ਤੱਕ ਜਾਂ ਸਧਾਰਨ ਸਫ਼ਾਈ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਲਾਗੂ ਰਹਿਣਗੇ।

Related Articles

Leave a Reply

Your email address will not be published. Required fields are marked *

Back to top button
error: Content is protected !!