ਅਬਾਸਪੁਰਾ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ, 16 ਨਸ਼ਾ ਪੀੜਤ ਵਿਅਕਤੀ ਬਚਾਏ, ਇੱਕ ਵਿਅਕਤੀ ਗ੍ਰਿਫ਼ਤਾਰ

ਮਲੇਰਕੋਟਲਾ 23 ਜੁਲਾਈ ( ਸੂਤਰ )

ਮਲੇਰਕੋਟਲਾ ਪੁਲਿਸ, ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਅਬਾਸਪੁਰਾ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ, 16 ਨਸ਼ਾ ਪੀੜਤ ਵਿਅਕਤੀ ਬਚਾਏ, ਇੱਕ ਵਿਅਕਤੀ ਗ੍ਰਿਫ਼ਤਾਰ

ਮਲੇਰਕੋਟਲਾ ਪੁਲਿਸ, ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਪਿੰਡ ਅਬਾਸਪੁਰਾ ਵਿਖੇ ਗੈਰ-ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਇੱਕ ਨਸ਼ਾ ਛੁਡਾਊ (ਰੀਹੈਬਿਲੀਟੇਸ਼ਨ) ਕੇਂਦਰ ’ਤੇ ਛਾਪੇਮਾਰੀ ਕੀਤੀ ਗਈ।

ਇਹ ਕਾਰਵਾਈ ਡੀਐੱਸਪੀ ਸੰਜੀਵ ਕਪੂਰ, ਐੱਸਐੱਚਓ ਅਮਰਗੜ੍ਹ, ਐੱਸਆਈ ਜਗਸੀਰ ਸਿੰਘ, ਡਾ. ਸਾਜਿਲਾ ਖਾਨ (ਸਹਾਇਕ ਸਿਵਲ ਸਰਜਨ), ਡਾ. ਜੋਤੀ ਕਪੂਰ (ਐੱਸਐੱਮਓ, ਅਹਿਮਦਗੜ੍ਹ), ਡਾ. ਸ਼ਗੁਫ਼ਤਾ (ਮਨੋਚਿਕਿਤਸਕ), ਡਾ. ਨਵਪ੍ਰੀਤ ਸਿੰਘ (ਡਰੱਗ ਇੰਸਪੈਕਟਰ), ਰਿਜ਼ਵਾਨ (ਕਲੀਨਿਕਲ ਸਾਈਕੋਲੋਜਿਸਟ) ਅਤੇ ਜਗਸੀਰ ਸਿੰਘ (ਬਲਾਕ ਐ
ਕਸਟੈਂਸ਼ਨ ਐਜੂਕੇਟਰ) ਦੀ ਸਾਂਝੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ।

ਛਾਪੇਮਾਰੀ ਦੌਰਾਨ 16 ਨਸ਼ਾ ਪੀੜਤ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਜਾਂਚ ਦੌਰਾਨ ਪਾਇਆ ਗਿਆ ਕਿ ਇਹ ਕੇਂਦਰ ਬਿਨਾਂ ਸਰਕਾਰੀ ਮਨਜ਼ੂਰੀ ਅਤੇ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਕੀਤੇ ਬਿਨਾਂ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ।

ਮਾਮਲੇ ਵਿੱਚ ਕੇਂਦਰ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਚਾਏ ਗਏ ਸਾਰੇ ਵਿਅਕਤੀਆਂ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਲੋੜੀਂਦੇ ਇਲਾਜ ਅਤੇ ਮੁੜ ਵਸੇਬੇ ਲਈ ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। ਮਲੇਰਕੋਟਲਾ ਪੁਲਿਸ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਸਿਰਫ਼ ਸਰਕਾਰ ਤੋਂ ਪ੍ਰਵਾਨਿਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੀ ਦਾਖ਼ਲ ਕਰਵਾਇਆ ਜਾਵੇ।




