Uncategorized

ਆਰਮਡ ਫੋਰਸਿਜ਼ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ

ਅੰਮ੍ਰਿਤਸਰ 10 ਜੂਨ ( ਸੂਤਰ )


ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਡੀ.ਬੀ.ਈ.ਈ ਅੰਮ੍ਰਿਤਸਰ ਨੇ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਰੋਜਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਮੁਕੇਸ਼ ਸਰੰਗਲ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਆਰਮਡ ਫੋਰਸਿਸ ਜੁਆਇਨ ਕਰਨ ਲਈ ਪ੍ਰੇਰਿਤ ਕਰਦਿਆ ਸਰਦਾਰ ਬਹਾਦੁਰ ਅਮੀਨ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਬਜਵਾੜਾ (ਹੁਸ਼ਿਆਰਪੁਰ) ਖੋਲਿਆ ਗਿਆ ਹੈ।

ਜਿਸ ਦਾ ਪਹਿਲਾ ਬੈਚ,ਟਰੇਨਿੰਗ ਪ੍ਰੋਗਰਾਮ ਜੁਲਾਈ 2026 ਦੇ ਪਹਿਲੇ ਹਫਤੇ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਇੰਸਟੀਚਿਊਟ ਦਾ ਮਕਸਦ ਚਾਹਵਾਨ ਪ੍ਰਾਰਥੀਆਂ ਨੂੰ ਆਰਮਡ ਫੋਰਸਿਸ ਦੇ ਗ੍ਰੈਜੂਏਟ ਲੇਵਲ ਐਂਟਰੀ ਪ੍ਰੀਖਿਆ ਜਿਵੇਂ ਕਿ CDS, AFCIT, OTA ਆਦਿ ਲਈ ਤਿਆਰੀ ਕਰਵਾਈ ਜਾਵੇਗੀ। ਇਸ ਇੰਸਟੀਚਿਊਟ ਵਿੱਚ ਇਹਨਾਂ ਪ੍ਰੀਖਿਆ ਦੀ ਤਿੰਨ ਮਹੀਨੇ ਦੀ ਐਕੇਡੇਮਿਕ ਟਰੇਨਿੰਗ ਅਤੇ ਤਿੰਨ ਹਫਤਿਆ ਦੀ SSB ਟਰੇਨਿੰਗ ਕਰਵਾਈ ਜਾਵੇਗੀ।

ਦਾਖਲਾ ਲੈਣ ਦੇ ਚਾਹਵਾਨ ਪ੍ਰਾਰਥੀਆਂ ਦੀ ਯੋਗਤਾ ਗ੍ਰੈਜੂਏਟ / ਗ੍ਰੈਜੂਏਸ਼ਨ (ਆਖਿਰੀ ਸਾਲ)/ ਪੋਸਟ ਗ੍ਰੈਜੂਏਟ(ਪਹਿਲਾ ਸਾਲ) ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਹੋਵੇਗੀ। ਇਹ ਦੱਸਣਯੋਗ ਹੈ ਕਿ ਇਹ ਇੰਸਟੀਚਿਊਟ ਦੂਰ ਦਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਹੋਸਟਲ ਦੀ ਸਹੂਲਤ ਵੀ ਮੁਹੱਈਆ ਕਰਵਾਉਂਦਾ ਹੈ। ਦਾਖਲਾ ਲੈਣ ਦੇ ਚਾਹਵਾਨ ਪ੍ਰਾਰਥੀ ਦਾਖਲਾ ਫਾਰਮ ਭਰ ਕੇ ਇੰਸਟੀਚਿਊਟ ਦੀ ਈ.ਮੇਲ ਆਈ.ਡੀ sbacsafpihoshiarpur@gmail.com ਤੇ ਦਾਖਲੇ ਦੀ ਆਖਰੀ ਮਿਤੀ 18-06-2026 ਤੋਂ ਪਹਿਲਾਂ ਭੇਜ ਸਕਦੇ ਹਨ।

ਦਾਖਲਾ ਫਾਰਮ ਦੀ ਕਾਪੀ ਆਪਣੇ ਕਾਲਜ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਸ਼ੋਸ਼ਲ ਮੀਡਿਆ ਅਤੇ ਨੋਟਿਸ ਬੋਰਡ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!