ਬਾਲਮੀਕੀ ਰਾਮਾਇਣ ਪਾਠ ਦੀਆਂ ਕਲਾਸਾਂ ਲਗਾਤਾਰ ਜਾਰੀ- ਪਹਿਲਾਂ ਪੜਾਓ ਸੰਪੰਨ

ਮਲੇਰਕੋਟਲਾ 9 ਜੂਨ- ( ਸੂਤਰ )

ਸ਼੍ਰੀ ਸਨਾਤਨ ਧਰਮ ਸਭਾ ਰਜਿ ਮਲੇਰਕੋਟਲਾ ਦੇ ਪ੍ਰਮੁੱਖ ਮਾਰਗ ਦਰਸ਼ਕ ਪੰਡਿਤ ਵਰਿੰਦਰ ਜੀ ਦੇ ਆਸ਼ੀਰਵਾਦ ਨਾਲ ਸਭਾ ਦੀ ਸਰਪ੍ਰਸਤੀ ਹੇਠ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਮੰਦਿਰ ਵਿਖੇ ਮੁਫਤ ਸਮੂਹਿਕ ਰਾਮਾਇਣ ਪਾਠ ਪੜਾਉਣ ਦੀਆਂ ਕਲਾਸਾਂ ਲਗਾਤਾਰ ਜਾਰੀ ਹਨ ਤੇ ਉਕਤ ਕੈਂਪ ਦੀ ਪੂਜਾ ਮਿਉਂਸਪਲ ਕੌਂਸਲਰ ਅਜੇ ਕੁਮਾਰ ਅੱਜੂ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਕਰਵਾਈ।

ਦੱਸਣਯੋਗ ਹੈ ਕਿ ਮਹੀਨਾ ਚੱਲਣ ਵਾਲੇ ਇਸ ਕੈਂਪ ਦਾ ਪਹਿਲਾ ਪੜਾਓ ਸਫਲਤਾ ਪੂਰਵਕ ਸੰਪੰਨ ਹੋ ਗਿਆ ਹੈ ਜਿਸ ਵਿੱਚ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ, ਰਾਮ ਗੋਪਾਲ ਜਿੰਦਲ ਤੇ ਬਾਕੀ ਮੈਂਬਰ ਸਹਿਬਾਨ ਹਰੀਸ਼ ਗੁਪਤਾ, ਅਰੁਣ ਗੁਪਤਾ,ਕਰਮ ਚੰਦ ਗੋਇਲ, ਕੁਲਵਿੰਦਰ ਲਾਡੀ,ਅਮਨ ਗੋਇਲ,ਮਦਨ ਮਦਹੋਸ਼, ਸੱਤ ਦੇਵ ਗਰਗ ਵਿੱਕੀ, ਉਮੇਸ਼ ਆਨੰਦ ਆਦਿ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਪ੍ਰਿੰਸੀਪਲ ਸਲੋਨੀ ਗੋਇਲ, ਤਨੂ ਗਰਗ ਤੇ ਵਿਸ਼ਸ਼ਿਕਾ ਸਿੰਗਲ ਦੀ ਲਗਨ ਤੇ ਮਿਹਨਤ ਦੇ ਇਸ ਨਤੀਜਾ ਜਿੱਥੇ ਉਕਤ ਕੈਂਪ ਨੂੰ ਕਾਮਯਾਬ ਕਰਨ ਲਈ ਹੋਰਨਾਂ ਤੋਂ ਇਲਾਵਾ ਅੰਕੂ ਯਖਮੀ ਐੱਮ ਸੀ, ਬੇਅੰਤ ਕਿੰਗਰ ਐੱਮ ਸੀ, ਨਵਜੋਤ ਤਿਵਾੜੀ ਤਹਿਸੀਲਦਾਰ,

ਰਾਮ ਪਾਲ ਸਿੰਗਲਾ, ਗੋਰਵ ਗਰਗ, ਪ੍ਰੀਤੀ ਗਰਗ, ਸੋਨੂੰ ਮਿਰਚੀਆ, ਉਰਮਿਲਾ ਗੋਇਲ, ਮਾਲਤੀ ਸਿੰਗਲਾ ਸਾਬਕਾ ਐੱਮ ਸੀ ਦਾ ਵਿਸ਼ੇਸ਼ ਯੋਗਦਾਨ ਰਿਹਾ ਉੱਥੇ ਪੰਡਿਤ ਰਾਜ ਕੁਮਾਰ, ਰਾਧੇ ਸ਼ਿਆਮ ਤੇ ਸ਼ਿਵਮ ਨੇ ਰੋਜ਼ਾਨਾ ਪੂਜਾ ਕਰਵਾਉਣ ਦੀ ਸੇਵਾ ਨਿਭਾਈ। ਵਰਨਣਯੋਗ ਹੈ ਕਿ ਸ਼੍ਰੀ ਸਨਾਤਨ ਧਰਮ ਸਭਾ ਰਜਿ ਮਲੇਰਕੋਟਲਾ ਵਲੋਂ ਬੱਚਿਆਂ ਲਈ ਪ੍ਰਸ਼ਾਦ ਤੇ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਗਈ।




