Uncategorized

ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ’ਤੇ ਸਮੁੱਚੀ ਟੀਮ ਅਤੇ ਪੈਨਸ਼ਨਰ ਸਾਥੀਆਂ ਵੱਲੋਂ ਸਾਂਝੀਆਂ ਅਤੇ ਹੱਕੀ ਮੰਗਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਮਾਲੇਰ ਕੋਟਲਾ 5 ਜੂਨ ( ਵਾਸ਼ਿਸ਼ਟ )


ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ’ਤੇ ਪੈਨਸ਼ਨਰ ਜੁਆਇੰਟ ਫਰੰਟ ਮਾਲੇਰਕੋਟਲਾ ਦੀ ਸਮੁੱਚੀ ਟੀਮ ਅਤੇ ਪੈਨਸ਼ਨਰ ਸਾਥੀਆਂ ਵੱਲੋਂ ਸਾਂਝੀਆਂ ਅਤੇ ਹੱਕੀ ਮੰਗਾਂ ਦੇ ਸਬੰਧ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਬੁਲਾਰਿਆਂ ਨੇ ਡੀ.ਸੀ. ਸਾਹਿਬ ਮਾਲੇਰਕੋਟਲਾ ਨੂੰ ਜਾਇਜ਼ ਅਤੇ ਹੱਕੀ ਮੰਗਾਂ ਬਾਰੇ ਜਾਣੂ ਕਰਵਾਇਆ। ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣ ਦੀ ਬੇਨਤੀ ਕੀਤੀ। ਇਸ ਮੌਕੇ ਜਰਨੈਲ ਸਿੰਘ ਪੰਜਰਾਈਆਂ ਪ੍ਰਧਾਨ ਪੀ.ਐਸ.ਪੀ.ਸੀ.ਐਲ., ਜਸਵੰਤ ਸਿੰਘ ਬਨਭੌਰੀ ਪ੍ਰਧਾਨ, ਜਗਰੂਪ ਸਿੰਘ ਪੰਜਾਬ ਪੁਲਿਸ, ਰਾਇ ਸਿਕੰਦਰ, ਕਰਨੈਲ ਸਿੰਘ ਭੱਟੀਆਂ, ਮਿਰਜ਼ਾ ਸਿੰਘ, ਗੋਬਿੰਦ ਕਾਂਤ ਝਾਅ, ਕੁਲਵੰਤ ਸਿੰਘ, ਹਰਬੰਸ ਸਿੰਘ ਦੌਦ, ਰਤਨ ਸਿੰਘ, ਨਾਹਰ ਸਿੰਘ, ਪਿਆਰੇ ਲਾਲ, ਦੇਵੀ ਦਿਆਲ, ਹਰਬੰਸ ਸਿੰਘ ਮਹਿਮੀ, ਨਿਰਮਲ ਸਿੰਘ ਫਲੌਂਡ, ਜੋਰਾ ਸਿੰਘ, ਨਾਹਰ ਸਿੰਘ, ਤਾਰਾ ਸਿੰਘ ਚੰਦੜ ਆਦਿ ਹਾਜ਼ਰ ਹੋਏ। ਇਸ ਮੌਕੇ ਡੀ.ਏ. 2.59 ਦਾ ਗੁਣਾਂਕ ਫੈਕਟਰ ਅਤੇ ਗਰੇਡ ਰਿਵੀਜ਼ਨ, ਬਕਾਇਆ ਦੇਣ ਦੀ ਮੰਗ ਕੀਤੀ ਗਈ। ਇਸ ਬਾਰੇ ਜਾਣਕਾਰੀ ਜਰਨੈਲ ਸਿੰਘ ਪੰਜਗਰਾਈਆਂ ਅਤੇ ਨਿਰਮਲ ਸਿੰਘ ਫਲੌਂਡ ਅਤੇ ਕਰਨੈਲ ਸਿੰਘ ਭੱਟੀਆਂ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button
error: Content is protected !!