Uncategorized

ਸੇਵਾ ਕੇਂਦਰ ਮੂਲਾਜਮ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਮਾਲੇਰਕੋਟਲਾ ਵਲੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਲਗਾਤਾਰ ਹਰ ਰੋਜ਼ ਦਿੱਤਾ ਜਾ ਰਿਹਾ ਧਰਨਾ

ਜ਼ਿਲ੍ਹਾ ਏਟਕ ਦੇ ਆਗੂਆਂ ਵਲੋਂ ਧਰਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਲੁੱਟ ਕੀਤੀ ਜਾ ਰਾਹੀਂ ਹੈ

ਮਾਲੇਰਕੋਟਲਾ 1 ਜੂਨ ( ਵਾਸ਼ਿਸ਼ਟ )


ਸੇਵਾ ਕੇਂਦਰ ਮੂਲਾਜਮ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਮਾਲੇਰਕੋਟਲਾ ਵਲੋਂ ਮਿਤੀ 26 ਮਈ 2026 ਤੋਂ ਆਪਣੀਆਂ ਤਨਖਾਹਾਂ ਵਿੱਚ ਵਾਧਾ ਕਰਾਉਣ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਅਤੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਸਰਕਾਰ ਅਧੀਨ ਕਰਕੇ ਪੱਕਾ ਕਰਨ ਸਬੰਧੀ ਆਦਿ ਮੰਗਾਂ ਪੂਰੀਆਂ ਕਰਾਉਣ ਲਈ ਲਗਾਤਾਰ ਹਰ ਰੋਜ਼ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨੇ ਸਾਰੇ ਪੰਜਾਬ ਸਾਰੇ ਸੇਵਾ ਕੇਂਦਰਾਂ ਮੁਲਾਜ਼ਮਾਂ ਨੇ ਸਘੰਰਸ਼ ਸ਼ੁਰੂ ਕੀਤਾ ਹੋਇਆ ਹੈ।

ਕਾਂ ਭਰਪੂਰ ਸਿੰਘ ਬੂੱਲਾਪੁਰ ਜਨਰਲ ਸਕੱਤਰ ਜ਼ਿਲ੍ਹਾ ਏਟਕ ਮਾਲੇਰਕੋਟਲਾ ਅਤੇ ਸੰਗਰੂਰ, ਮਹੁੰਮਦ ਖ਼ਲੀਲ ਸਹਾਇਕ ਸਕੱਤਰ ਜ਼ਿਲ੍ਹਾ ਏਟਕ ਮਾਲੇਰਕੋਟਲਾ, ਦਿਨੇਸ਼ ਭਾਰਦਵਾਜ, ਗੁਰਜੰਟ ਸਿੰਘ ਪੀ ਐੱਸ ਈ ਬੀ ਪੈਨਸ਼ਨ ਯੂਨੀਅਨ ਪੰਜਾਬ, ਨਰਿੰਦਰ ਕੁਮਾਰ ਪ੍ਰਧਾਨ ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਡਵੀਜ਼ਨ ਮਾਲੇਰਕੋਟਲਾ, ਜਗਦੇਵ ਸਿੰਘ, ਕੁਲਵੰਤ ਸਿੰਘ ਅਤੇ ਜੀਤ ਸਿੰਘ ਬਿੰਜੋਕੀ ਕਲਾਂ ਆਦਿ ਆਗੂਆਂ ਨੇ ਧਰਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ 2016 ਤੈ, ਲਗਾਤਾਰ 10 ਹਜ਼ਾਰ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ।

ਇਸ ਤਰ੍ਹਾਂ ਮੁਲਾਜ਼ਮਾਂ ਦੀ ਲੁੱਟ ਕੀਤੀ ਜਾਂਦੀ ਹੈ। ਜਦੋਂ ਕਿ ਹੁਣ ਘੱਟੋ ਘੱਟ ਉਜਰਤ 13555 ਰੁਪਏ ਹੈ। ਜਦੋਂ ਕਿ ਇਹ ਸਕਿੱਲਡ ਮੁਲਾਜ਼ਮ ਹਨ। ਸਕਿੱਲਡ ਮੁਲਾਜ਼ਮ ਦੀ 22-23 ਹਜ਼ਾਰ ਰੁਪਏ ਮਹੀਨਾ ਹੈ। ਮਜ਼ਦੂਰਾਂ ਦੀ ਘੱਟੋ ਘੱਟ ਉਜਰਤ ਸਬੰਧੀ ਪਿਛਲੇ 14 ਸਾਲਾਂ ਤੋਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਜਦੋਂ ਕਿ ਪੰਜ ਸਾਲ ਬਾਅਦ ਕਮਿਸ਼ਨ ਤਨਖਾਹਾਂ ਵਿੱਚ ਵਾਧਾ ਕਰਨਾ ਹੁੰਦਾ ਹੈ। ਜਦੋਂ ਕਿ ਹੁਣ ਪੰਜਾਬ ਸਰਕਾਰ ਨੇ 1 ਮਈ 2026 ਨੂੰ ਮਈ ਦਿਵਸ ਸਪੈਸ਼ਲ ਐਸੰਬਲੀ ਅਜਲਾਸ ਬਲਾ ਕੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਸਿਰਫ 15/ ਵਾਧਾ ਕਰ ਦਿੱਤਾ ਹੈ।

ਲੇਬਰ ਮੰਤਰੀ ਨੇ 1 ਮਈ 2026 ਨੂੰ ਕੇਂਦਰੀ ਟਰੇਡ ਯੂਨੀਅਨਾਂ ਨਾਲ ਸਵੇਰੇ 9 ਵਜੇ ਮੀਟਿੰਗ ਕੀਤੀ ਸੀ। ਟਰੇਡ ਯੂਨੀਅਨ ਆਗੂਆਂ ਨੇ ਲੇਬਰ ਮੰਤਰੀ ਤੋਂ ਘੱਟੋ ਘੱਟ ਉਜਰਤ 26000/ਰੁਪਏ ਮਹੀਨਾ ਕਰਨ ਦੀ ਮੰਗ ਕੀਤੀ ਸੀ। ਪ੍ਰਤੂੰ ਪੰਜਾਬ ਸਰਕਾਰ ਨੇ 15/ ਵਾਧਾ ਕੀਤਾ ਹੈ। ਜਿਸ ਨਾਲ ਮਜ਼ਦੂਰਾਂ ਦੀ ਤਨਖਾਹ 13555/ਰੁਪਏ ਬਣਦੀ ਹੈ। ਸੋ ਕਿ ਬਹੁਤ ਘੱਟ ਹੈ। ਯੂਨੀਅਨ ਦੀ ਮੰਗ ਹੈ ਕਿ ਇਹਨਾਂ ਮੁਲਾਜ਼ਮਾਂ ਦੀ ਤਨਖਾਹ 35 ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਵੇ। ਕੰਪਨੀ ਨੇ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਵਿੱਚ 400 ਮੁਲਾਜ਼ਮਾਂ ਨੂੰ ਛਾਂਟੀ ਕਰ ਦਿੱਤਾ ਹੈ। ਜੋ ਕਿ ਮੁਲਾਜ਼ਮਾਂ ਦੇ ਸਘੰਰਸ਼ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ।

ਸੇਵਾ ਕੇਂਦਰਾਂ ਰਾਹੀਂ ਕੰਪਨੀ ਲੱਖਾ ਕਰੋੜਾਂ ਕਮਾ ਰਹੀ ਹੈ। ਕੰਪਨੀ ਮੁਲਾਜ਼ਮਾਂ ਦਾ ਸੋਸਣ ਕਰ ਰਹੀ ਹੈ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਮਹੁੰਮਦ ਸੁਰਾਜ ਸਾਰੇ ਆਗੂ ਮਾਲੇਰਕੋਟਲਾ ਆਦਿ ਨੇ ਮੰਗ ਕੀਤੀ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਜੇਕਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਸਘੰਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਸੇਵਾ ਕੇਂਦਰ ਦੀ ਠੇਕਾ ਕੰਪਨੀ ਮੁਲਾਜ਼ਮਾਂ ਨੂੰ ਗੁਮਰਾਹ ਕਰਨ ਲਈ 3 ਜੂਨ 2026 ਨੂੰ ਰੁਜ਼ਗਾਰ ਮੇਲਾ ਰੱਖਿਆ ਗਿਆ ਹੈ ਜੋਂ ਕਿ ਸਘੰਰਸ਼ ਕਰਦੇ ਮੁਲਾਜ਼ਮਾਂ ਨੂੰ ਡਰਾਉਣ ਲਈ ਕੀਤਾ ਗਿਆ ਹੈ। ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਯੂਨੀਅਨ ਨਵੀਂ ਭਰਤੀ ਨਹੀਂ ਹੋਣ ਦੇਵੇਗੀ। ਸਾਡੀ ਭਰਤੀ ਹੋਣ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਹੈ,ਕਿ ਮਾਲੇਰਕੋਟਲਾ ਕੋਈ ਨੌਜਵਾਨ ਭਰਤੀ ਹੋਣ ਨਾਂਹ ਆਵੇ ਕਿਉਂਕਿ ਸਾਡੀ ਯੂਨੀਅਨ ਭਰਤੀ ਨਹੀਂ ਹੋਣ ਦੇਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!