Uncategorized

ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼੍ਰੇਆਂਸ ਇੰਡਸਟਰੀਜ਼ ਵਿੱਚ 100 ਪੌਦੇ ਲਗਾਏ

ਮਿਸ਼ਨ ਲਾਈਫ ਤਹਿਤ ਰੁੱਖ ਲਗਾਉਣ ਮੁਹਿੰਮ ਨੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼

ਅਹਿਮਦਗੜ੍ਹ 6 ਜੂਨ ( ਵਾਸ਼ਿਸ਼ਟ )


ਵਿਸ਼ਵ ਵਾਤਾਵਰਨ ਦਿਵਸ 2026 ਦੇ ਮੌਕੇ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਖੇਤਰੀ ਦਫ਼ਤਰ ਵੱਲੋਂ ਮਿਸ਼ਨ ਲਾਈਫ “ ਲਾਈਫ ਫ਼ਾਰ ਇੰਨਵਾਇਰਮੈਂਟ” (Lifestyle for Environment) ਅਤੇ “ਇੱਕ ਪੇੜ ਮਾ ਕੇ ਨਾਮ” #EkPedMaaKeNaam ਮੁਹਿੰਮ ਤਹਿਤ ਐਮ/ਐਸ ਸ਼੍ਰੇਆਂਸ ਇੰਡਸਟਰੀਜ਼ ਲਿਮਟਿਡ, ਅਹਿਮਦਗੜ੍ਹ (ਜ਼ਿਲ੍ਹਾ ਮਾਲੇਰਕੋਟਲਾ) ਦੇ ਸਹਿਯੋਗ ਨਾਲ ਵਿਸ਼ੇਸ਼ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਉਦਯੋਗਿਕ ਇਕਾਈ ਵਿਖੇ ਵੱਖ-ਵੱਖ ਦੇਸੀ ਅਤੇ ਵਾਤਾਵਰਨ ਅਨੁਕੂਲ ਪ੍ਰਜਾਤੀਆਂ ਦੇ 100 ਪੌਦੇ ਲਗਾਏ ਗਏ। ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਹਰਿਆਵਲ ਨੂੰ ਵਧਾਉਣਾ, ਵਾਤਾਵਰਨ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਸੀ।

ਰੁੱਖ ਲਗਾਉਣ ਮੁਹਿੰਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਇੰਜੀਨੀਅਰ ਗੁਰਮੇਹਰ ਸਿੰਘ, ਐਸ.ਡੀ.ਓ., ਇੰਜੀਨੀਅਰ ਰੁਪਿੰਦਰ ਸਿੰਘ, ਜੇ.ਈ.ਈ. ਅਤੇ ਰਾਜੇਸ਼ ਗੋਇਲ, ਸੀਨੀਅਰ ਅਸਿਸਟੈਂਟ ਨੇ ਸਰਗਰਮ ਭਾਗੀਦਾਰੀ ਨਿਭਾਈ। ਇਸ ਤੋਂ ਇਲਾਵਾ ਸ਼੍ਰੇਆਂਸ ਇੰਡਸਟਰੀਜ਼ ਦੇ ਸ਼੍ਰੀ ਅਮਿਤ ਅਰੋੜਾ, ਸੀਨੀਅਰ ਜਨਰਲ ਮੈਨੇਜਰ ਅਤੇ ਸ਼੍ਰੀ ਨਵੀਨ ਕੁਮਾਰ ਸ਼ਰਮਾ, ਡਿਪਟੀ ਜਨਰਲ ਮੈਨੇਜਰ ਸਮੇਤ ਉਦਯੋਗ ਦੇ ਹੋਰ ਕਰਮਚਾਰੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਇਸ ਮੁਹਿੰਮ ਵਿੱਚ ਹਿੱਸਾ ਲਿਆ।

ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਰੁੱਖ ਧਰਤੀ ਦੇ ਫੇਫੜੇ ਹਨ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਲਾਈਫ ਅਤੇ #EkPedMaaKeNaam ਵਰਗੀਆਂ ਮੁਹਿੰਮਾਂ ਵਾਤਾਵਰਨ ਸੁਰੱਖਿਆ ਪ੍ਰਤੀ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!