ਕਾਮਰੇਡ ਅਲਤਾਫ ਉਰ ਰਹਿਮਾਨ ਯਾਦਗਾਰ ਕਮੇਟੀ, ਮਾਲੇਰ ਕੋਟਲਾ ਵਲੋਂ ਵਿਛੜੇ ਆਗੂਆਂ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ

ਮਾਲੇਰ ਕੋਟਲਾ 25 ਅਪ੍ਰੈਲ ( ਵਾਸ਼ਿਸ਼ਟ )
ਟਰੇਡ ਯੂਨੀਅਨ ਆਗੂਆਂ ਵਲੋਂ ਅਪਣੇ ਵਿਛੜੇ ਸਾਥੀਆਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ ਰਫੀ ਕਾਰਨੇਟ ਕੈਫੇ ਵਿੱਚ ਕਾਮਰੇਡ ਅਲਤਾਫ ਉਰ ਰਹਿਮਾਨ ਯਾਦਗਾਰ ਕਮੇਟੀ, ਮਾਲੇਰ ਕੋਟਲਾ ਵਲੋਂ ਕਾਮਰੇਡ ਗੋਬਿੰਦ ਕਾੰਤ ਝਾ ਦੀ ਪ੍ਰਧਾਨਗੀ ਹੇਠ ਸਮਾਗਮ ਆਯੋਜਿਤ ਕੀਤਾ ਗਿਆ
ਜਿਸ ਵਿੱਚ ਟਰੇਡ ਯੂਨੀਅਨ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਦੇ ਮੈਂਬਰਾ, ਸਮਰਥਕਾਂ ਅਤੇ ਆਗੂਆਂ ਵਲੋਂ ਭਾਵਪੂਰਨ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਸੰਕਲਪ ਲਿਆ ਗਿਆ.ਇਸ ਸਮਾਗਮ ਵਿੱਚ ਕਾਮਰੇਡ ਪਿਆਰੇ ਲਾਲ,
ਮੁਹੰਮਦ ਹਨੀਫ਼ ਡੀ ਈ ਓ ਗੁਰਦੇਵ ਸਿੰਘ, ਰਾਜ ਸਿੰਘ ਗੁਵਾਰਾਂ, ਜਗਰਾਜ ਸਿੰਘ ਮਾਸਟਰ ਨਿਰਮਲ ਸਿੰਘ ਪ੍ਰਿੰਸੀਪਲ ਜੱਗਾ ਸਿੰਘ, ਕਾਮਰੇਡ ਗੋਵਿੰਦ ਕਾੰਤ ਝਾ, ਸਤਨਾਮ ਸਿੰਘ ਨੇਤਰ ਸਿੰਘ ਮਨਵੀ, ਜਰਨੈਲ ਸਿੰਘ ਪੰਜਗਰਾਈਆਂ,
ਕਮਲੇਸ਼ ਕੁਮਾਰ, ਕਾਮਰੇਡ ਮੁਜੀਬ ਉਰ ਰਹਿਮਾਨ, ਦਿਨੇਸ਼ ਭਾਰਦਵਾਜ, ਲਾਜਵਿੰਦਰ ਸਿੰਘ, , ਸਤਨਾਮ ਸਿੰਘ ਅਤੇ ਵਿਛੜੇ ਸਾਥੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ ਜਿਹਨਾਂ ਨੂੰ ਪ੍ਰਧਾਨਗੀ ਮੰਡਲ ਵਲੋਂ ਸਨਮਾਨਿਤ ਕੀਤਾ ਗਿਆ




