Uncategorized

ਸਪੋਰਟਸ ਵਿੰਗ ਸਕਾਲਰਸ਼ਿਪ ਸਕੀਮ 2026-27 ਤਹਿਤ ਟਰਾਇਲ 4 ਤੋਂ 6 ਅਪ੍ਰੈਲ ਨੂੰ

ਮਾਲੇਰਕੋਟਲਾ, 30 ਮਾਰਚ ( ਵਾਸ਼ਿਸ਼ਟ )


ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2026-27 ਦੌਰਾਨ ਸਪੋਰਟਸ ਵਿੰਗ ਸਕਾਲਰਸ਼ਿਪ ਸਕੀਮ ਤਹਿਤ ਜਿਲ੍ਹਾ ਮਾਲੇਰਕੋਟਲਾ ਵਿੱਚ ਖਿਡਾਰੀਆਂ ਦੀ ਚੋਣ ਲਈ 04 ਅਪ੍ਰੈਲ ਤੋਂ 06 ਅਪ੍ਰੈਲ ਤੱਕ ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ ਟਰਾਇਲ ਕਰਵਾਏ ਜਾ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਹ ਟਰਾਇਲ ਬਾਕਸਿੰਗ, ਜੂਡੋ, ਫੁੱਟਬਾਲ, ਕ੍ਰਿਕੇਟ, ਵਾਲੀਬਾਲ, ਬੈਡਮਿੰਟਨ, ਕੁਸ਼ਤੀ ਅਤੇ ਅਥਲੈਟਿਕਸ ਖੇਡਾਂ ਲਈ ਕਰਵਾਏ ਜਾਣਗੇ। ਯੋਗ ਲੜਕੇ ਅਤੇ ਲੜਕੀਆਂ ਨਿਰਧਾਰਿਤ ਮਿਤੀਆਂ ਨੂੰ ਸਵੇਰੇ 8:00 ਵਜੇ ਟਰਾਇਲ ਲਈ ਹਾਜ਼ਰ ਹੋ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਚੋਣ ਜਿਲ੍ਹਾ ਖੇਡ ਅਫਸਰ ਦੇ ਅਧੀਨ ਤੈਨਾਤ ਕੋਚਾਂ ਦੀ ਕਮੇਟੀ ਵੱਲੋਂ ਕੀਤੀ ਜਾਵੇਗੀ ਅਤੇ ਚੁਣੇ ਗਏ ਖਿਡਾਰੀਆਂ ਨੂੰ ਟਰੇਨਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਤੀ ਦਿਨ 125 ਰੁਪਏ ਦੇ ਹਿਸਾਬ ਨਾਲ ਡਾਇਟ/ਰਿਫਰੈਸ਼ਮੈਂਟ ਅਤੇ ਮੁਫ਼ਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਹੋਰ ਦੱਸਿਆ ਕਿ ਇਹ ਟਰਾਇਲ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗਾਂ ਲਈ ਕਰਵਾਏ ਜਾਣਗੇ। ਉਮਰ ਦੀ ਯੋਗਤਾ ਅਨੁਸਾਰ ਅੰਡਰ-14 ਲਈ ਜਨਮ ਮਿਤੀ 01 ਜਨਵਰੀ 2013 ਜਾਂ ਇਸ ਤੋਂ ਬਾਅਦ, ਅੰਡਰ-17 ਲਈ 01 ਜਨਵਰੀ 2010 ਜਾਂ ਇਸ ਤੋਂ ਬਾਅਦ ਅਤੇ ਅੰਡਰ-19 ਲਈ 01 ਜਨਵਰੀ 2008 ਜਾਂ ਇਸ ਤੋਂ ਬਾਅਦ ਹੋਣੀ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਭਾਗ ਲੈਣ ਦੇ ਇੱਛੁਕ ਖਿਡਾਰੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ ਤੋਂ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹਨ। ਟਰਾਇਲ ਵਿੱਚ ਸ਼ਾਮਲ ਹੋਣ ਸਮੇਂ ਖਿਡਾਰੀ ਆਪਣੇ ਨਾਲ ਜਨਮ ਸਰਟੀਫਿਕੇਟ, ਆਧਾਰ ਕਾਰਡ, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਆਉਣ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਟਰਾਇਲ ਵਿੱਚ ਭਾਗ ਲੈਣ ਲਈ ਕਿਸੇ ਵੀ ਕਿਸਮ ਦਾ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!