ਮਰਦਮਸ਼ੁਮਾਰੀ ਤਹਿਤ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ
ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮਰਦਮਸ਼ੁਮਾਰੀ 2027 ਬਾਰੇ ਮੀਟਿੰਗ

ਬਰਨਾਲਾ 22 ਮਾਰਚ ( ਸੂਤਰ )

ਰਾਸ਼ਟਰੀ ਮਰਦਮਸ਼ੁਮਾਰੀ 2026-27 ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਗਤੀਵਿਧੀਆਂ ਜਾਰੀ ਹਨ। ਇਨ੍ਹਾਂ ਗਤੀਵਿਧੀਆਂ ਦੀ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਾਇਰੈਕਟੋਰੇਟ ਆਫ ਸੈਂਸਜ਼ ਆਪਰੇਸ਼ਨ ਚੰਡੀਗੜ੍ਹ ਤੋਂ ਜ਼ਿਲ੍ਹਾ ਕੋਆਰਡੀਨੇਟਰ ਲਵਦੀਪ ਸਿੰਘ ਅਤੇ ਖੋਜ ਅਫ਼ਸਰ ਸਹਿਤ ਜ਼ਿਲ੍ਹਾ ਸੈਂਸਜ਼ ਅਫ਼ਸਰ ਬਰਨਾਲਾ ਚਰਨਜੀਤ ਕੌਰ ਵੀ ਮੌਜੂਦ ਸਨ।

ਇਸ ਮੌਕੇ ਖੋਜ ਅਫ਼ਸਰ ਸਹਿਤ ਜ਼ਿਲ੍ਹਾ ਸੈਂਸਜ਼ ਅਫ਼ਸਰ ਬਰਨਾਲਾ ਚਰਨਜੀਤ ਕੌਰ ਨੇ ਮੀਟਿੰਗ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ। ਸ੍ਰੀ ਲਵਦੀਪ ਸਿੰਘ ਨੇ ਮਰਦਮਸ਼ੁਮਾਰੀ 2027 ਬਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਗਤੀਵਿਧੀਆਂ ਜਿਵੇਂ ਫੀਲਡ ਟ੍ਰੇਨਰ, ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦੀ ਟ੍ਰੇਨਿੰਗ ਸੀ ਐੱਮ ਐੱਸ ਪੋਰਟਲ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਸੈਲਫ ਈਨੂੰਮੀਰੇਸ਼ਨ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰਨ ਬਾਰੇ ਕਿਹਾ। ਇਸ ਮੌਕੇ ਤਹਿਸੀਲਦਾਰ ਬਰਨਾਲਾ ਕੁਲਦੀਪ ਸਿੰਘ, ਤਹਿਸੀਲਦਾਰ ਮਹਿਲ ਕਲਾਂ ਅੰਮ੍ਰਿਤਪਾਲ ਕੌਰ ਮੌਜੂਦ ਸਨ।



