ਵਿਸ਼ਵ ਗਲਕੋਮਾਂ ਹਫਤੇ ਦੀ ਕੀਤੀ ਗਈ ਸ਼ੁਰੂਆਤ

ਅੰਮ੍ਰਿਤਸਰ 9 ਮਾਰਚ ( ਸੂਤਰ )

ਸਿਵਲ ਸਰਜਨ ਅੰਮ੍ਰਿਤਸਰ ਡਾ ਸਤਿੰਦਰਜੀਤ ਸਿੰਘ ਬਜਾਜ ਵਲੋਂ ਵਿਸ਼ਵ ਗਲਕੋਮਾਂ ਹਫਤੇ ਦੀ ਸ਼ੁਰੂਆਤ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤੋਂ ਜਾਗਰੂਕਤਾ ਬੈਨਰ ਰਲੀਜ ਕਰਕੇ ਕੀਤੀ ਗਈ। ਇਸ ਮੌਕੇ ਤੇ ਡਾ ਬਜਾਜ ਨੇ ਦੱਸਿਆ ਕਿ ਕਾਲਾ ਮੋਤੀਆ ਦੇਸ਼ ਭਰ ਵਿਚ ਸਥਾਈ ਨੇਤਰਹੀਣਤਾਂ ਦੇ ਮੁੱਖ ਕਾਰਣਾਂ ਵਿਚੋਂ ਸੱਭ ਤੋਂ ਅਹਿਮ ਕਾਰਣ ਹੈ। ਜੇਕਰ ਇਸਦਾ ਸਮੇਂ ਸਿਰ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ।

ਇਸੇ ਲਈ ਪੂਰੇ ਵਿਸਵ ਭਰ ਵਿਚ ਮਿਤੀ 8 ਮਾਰਚ ਤੋਂ ਲੈਕੇ 14 ਮਾਰਚ ਤੱਕ ਇਹ ਹਫਤਾ ਮਨਾਇਆ ਜਾਂਦਾ ਹੈ ਤਾਂ ਜੋ ਇਸਦੇ ਕੇਸਾਂ ਦੀ ਜਲਦ ਪਹਿਚਾਣ ਕਰਕੇ ਸੰਭਵ ਇਲਾਜ ਕੀਤਾ ਜਾ ਸਕੇ। ਇਸ ਹਫਤੇ ਦੌਰਾਣ ਜਿਲੇ੍ ਭਰ ਵਿੱਚ ਲੋਕਾਂ ਨੂੰ ਕਾਲੇ ਮੋਤੀਏ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦਾ ਚੈਕ-ਅੱਪ ਕੀਤਾ ਜਾਵੇਗਾ।

ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਗਲਕੋਮਾਂ ਦੇ ਆਮ ਲੱਛਣ ਅਸਾਧਰਣ ਸਿਰ ਦਰਦ ਜਾਂ ਅੱਖਾਂ ਵਿਚ ਦਰਦ ਰਹਿਣਾਂ, ਪੜ੍ਹਣ ਵਾਲੇ ਚਸ਼ਮਿਆਂ ਦਾ ਵਾਰ-ਵਾਰ ਨੰਬਰ ਬਲਣ ਜਾਣਾਂ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਿਖਾਈ ਦੇਣੇ, ਅੱਖਾਂ ਵਿਚ ਦਰਦ ਤੇ ਲਾਲੀ ਨਾਲ ਦ੍ਰਿਸ਼ਟੀ ਘੱਟ ਹੋ ਜਾਣਾਂ ਅਤੇ ਦ੍ਰਿਸ਼ਟੀ ਦਾ ਘੇਰਾ ਸੀਮਿਤ ਹੋ ਜਾਣਾਂ ਆਦੀ ਹੈ। ਇਸਤੋਂ ਇਲਾਵਾ ਡਾਇਬਟੀਜ, ਹਾਈਪਰਟੇਂਸ਼ਨ, ਦਮਾਂ, ਚਮੜੀ ਦੇ ਰੋਗੀ ਅਤੇ ਐਲਰਜੀ ਦੇ ਮਰੀਜਾਂ ਨੂੰ ਗਲਕੋਮਾਂ ਦਾ ਖਤਰਾ ਵਧੇਰੇ ਹੋ ਸਕਦਾ ਹੈ।

ਇਸ ਲਈ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਆਪਣੀ ਜਾਂਚ ਅਤੇ ਮੁਫਤ ਇਲਾਜ ਕਰਵਾਉਣਾਂ ਚਾਹੀਦਾ ਹੈ। ਇਸ ਅਵਸਰ ਤੇ ਡੀਡੀਐਚਓ ਡਾ ਜਗਨਜੋਤ ਕੌਰ, ਜਿਲਾ੍ ਐਮ.ਈ.ਆਈ.ਆਈ.ਓ. ਅਮਰਦੀਪ ਸਿੰਘ, ਸੰਦੀਪ ਜਿਆਣੀ ਅਤੇ ਸਮੂਹ ਸਟਾਫ ਹਾਜਰ ਸਨ।




