ਪਠਾਨਕੋਟ ਦੇ ਕੰਢੀ ਦੇ ਲੋਕਾਂ ਲਈ ਰੁਜਗਾਰ ਦਾ ਸਹਾਰਾ ਹੈ ਸਰਕਾਰੀ ਭੇਡ ਫਾਰਮ
ਪਹਾੜਾ ਅਤੇ ਰਾਵੀ ਦਰਿਆ ਦੇ ਨੇੜੇ 250 ਏਕੜ ਵਿੱਚ ਫੈਲਿਆ ਹੋਇਆ ਹੈ ਇਹ ਸੁੰਦਰ ਭੇਡ ਫਾਰਮ

ਪਠਾਨਕੋਟ, 6 ਮਾਰਚ ( ਸੂਤਰ )

ਪਠਾਨਕੋਟ ਦੇ ਪਹਾੜੀ ਕੰਢੀ ਏਰੀਏ ਵਿੱਚ ਜਿੱਥੇ ਲੋਕਾਂ ਨੂੰ ਰੁਜ਼ਗਾਰ ਲਈ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਇਸ ਕੰਢੀ ਖੇਤਰ ਵਿੱਚ ਸਰਕਾਰ ਵੱਲੋਂ ਸਥਾਪਿਤ ਸਰਕਾਰੀ ਭੇਡ ਫਾਰਮ ਉਨਾਂ ਲਈ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ, ਪਸ਼ੂ ਪਾਲਣ ਵਿਭਾਗ ਵੱਲੋਂ ਸਥਾਪਿਤ ਇਹ ਭੇਡ ਫਾਰਮ 64 ਸਾਲਾਂ ਤੋਂ ਕੰਡੀ ਪਹਾੜੀ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਦੇ ਕਿ ਉਨਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ, ਉੱਥੇ ਹੀ ਇਸ ਦੀ ਸੁੰਦਰਤਾ ਅਤੇ ਮਨਮੋਹਕ ਦ੍ਰਿਸ਼ ਦੇਖਣ ਲਈ ਕਈ ਅਧਿਕਾਰੀ ਵੀ ਇੱਥੇ ਦੂਰੋਂ ਦੂਰੋਂ ਆਉਂਦੇ ਹਨ, ਪਠਾਨਕੋਟ ਵਿੱਚ ਤੈਨਾਤ ਜ਼ਿਲਾ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਵੱਲੋ ਵੀ ਇਸ ਭੇਡ ਫਾਰਮ ਤੇ ਦੋਰਾ ਕੀਤਾ ਅਤੇ ਅਧਿਕਾਰੀਆਂ ਵੱਲੋਂ ਇਸ ਫਾਰਮ ਦੇ ਕੰਮਾਂ ਤਾਂ ਜਾਇਜਾ ਲਿਆ,

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਵਿਜੇ ਕੁਮਾਰ ਅਤੇ ਸਹਾਇਕ ਡਾਇਰੈਕਟਰ ਡਾ. ਸੁਧੀਰ ਕੁਮਾਰ ਨੇ ਸੰਯੁਕਤ ਰੂਪ ਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1962 ਵਿੱਚ 250 ਏਕੜ ਜਮੀਨ ਵਿੱਚ ਇਸ ਭੇਡ ਫਾਰਮ ਨੂੰ ਸਥਾਪਿਤ ਕੀਤਾ ਗਿਆ ਸੀ, ਉਹਨਾਂ ਦੱਸਿਆ ਕਿ ਇਹ ਨੀਮ ਪਹਾੜੀ ਕੰਢੀ ਏਰੀਆ ਹੋਣ ਦੇ ਕਾਰਨ ਇੱਥੇ ਰੁਜ਼ਗਾਰ ਦੇ ਸਾਧਨ ਘੱਟ ਹਨ, ਜਿਸ ਦੇ ਚਲਦੇ ਇਹ ਭੇਡ ਫਾਰਮ ਇਸ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮੁਹਈਆ ਕਰਵਾਉਂਦਾ ਹੈ।

ਉਹਨਾਂ ਦੱਸਿਆ ਕਿ ਇਸ ਭੇਡ ਫਾਰਮ ਵਿੱਚ ਚੰਗੀ ਨਸਲ ਦੀਆਂ ਮਾਦਾ ਅਤੇ ਨਰ ਭੇਡਾਂ ਰੱਖੀਆਂ ਜਾਂਦੀਆਂ ਹਨ, ਅਤੇ ਭੇਡਪਾਲਕਾਂ ਨੂੰ ਚੰਗੀ ਨਸਲ ਦੇ ਨਰ ਭੇਡ ਵੇਚ ਕੇ ਚੰਗੀ ਬ੍ਰਿਡ ਲਈ ਉਤਸਾਹਿਤ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਭੇਡ ਪਾਲਕ ਚੰਗੀ ਨਸਲ ਦੀਆਂ ਭੇਡਾਂ ਤਿਆਰ ਕਰਕੇ ਬਾਜ਼ਾਰ ਵਿੱਚ ਲਾਭ ਉਠਾਉਂਦੇ ਹਨ, ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਭੇਡਪਾਲਕਾਂ ਨੂੰ ਕਰਜ਼ਾ ਵੀ ਮੁਹਈਆ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣਾ ਫਾਰਮ ਖੋਲ ਕੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕਣ,

ਉਹਨਾਂ ਦੱਸਿਆ ਕਿ ਉਨਾਂ ਕੋਲ ਫਰੈਂਚ ਨਸਲ ਦੀ ਭੇਡਾਂ ਵੀ ਹਨ, ਜਿਨਾਂ ਦੇ ਨਰ ਭੇਡ ਨੂੰ ਲੋਕਾਂ ਨੂੰ ਵੇਚਿਆ ਜਾਂਦਾ ਹੈ ਤਾਂ ਜੋ ਆਪਣੀ ਭੇਡਾਂ ਦੇ ਨਸਲ ਦਾ ਸੁਧਾਰ ਕਰ ਸਕਣ, ਉਹਨਾਂ ਦੱਸਿਆ ਕਿ ਇਸ ਫਰੈਂਚ ਨਸਲ ਦੀ ਭੇਡਾਂ ਦੇ ਮੀਟ ਦੀ ਵੀ ਜੰਮੂ ਕਸ਼ਮੀਰ ਚ ਕਾਫੀ ਡਿਮਾਂਡ ਹੈ, ਜਿਸ ਦੇ ਚਲਦੇ ਪਸ਼ੂ ਪਾਲਕ ਇਹਨਾਂ ਨੂੰ ਪਾਲ ਕੇ ਵਧੇਰੇ ਲਾਭ ਕਮਾ ਸਕਦੇ ਹਨ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਭੇਡ ਫਾਰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ,




