ਪੰਜਾਬ ਸਰਕਾਰ ਦੀ ਇੱਕ-ਮੁਸ਼ਤ ਨਿਪਟਾਰਾ ਸਕੀਮ ਸਦਕਾ 43 ਸਾਲਾਂ, 31 ਸਾਲਾਂ ਅਤੇ 24 ਸਾਲਾਂ ਤੋਂ ਲੰਬਿਤ ਪਏ 3 ਕੇਸਾਂ ਦਾ ਹੋਇਆ ਨਿਪਟਾਰਾ- ਪਨਸਪ ਜ਼ਿਲ੍ਹਾ ਮੈਨੇਜਰ
ਵਧੇਰੇ ਜਾਣਕਾਰੀ ਅਤੇ ਓ.ਟੀ.ਐਸ. ਸਕੀਮ ਦਾ ਲਾਭ ਲੈਣ ਲਈ ਰਾਈਸ ਮਿੱਲਰ https://anaajkharid.in ਦੇ AnaajKharid ਤੇ ਕਰ ਸਕਦੇ ਨੇ ਅਪਲਾਈ

ਮਾਲੇਰਕੋਟਲਾ 19 ਨਵੰਬਰ ( ਬਿਊਰੋ, ਵਾਸ਼ਿਸ਼ਟ ) ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਰਾਈਸ ਮਿੱਲਰਾਂ ਲਈ ਸ਼ੁਰੂ ਕੀਤੀ ਗਈ ਇੱਕ-ਮੁਸ਼ਤ ਨਿਪਟਾਰਾ ਸਕੀਮ 2025 ਮਿੱਲਰ ਭਾਈਚਾਰੇ ਲਈ ਇੱਕ ਵੱਡੀ ਰਾਹਤ ਸਾਬਤ ਹੋ ਰਹੀ ਹੈ।

ਜਿਨ੍ਹਾਂ ਮਿੱਲਰਾਂ ਦਾ ਸਿਵਲ ਤੇ ਕਾਨੂੰਨੀ ਕੇਸ ਕਈ ਪੀੜੀਆਂ ਤੋਂ ਲੰਬਿਤ ਚੱਲ ਰਿਹਾ ਹੋਏ, ਉਹ ਇਸ ਸਕੀਮ ਤਹਿਤ ਵਧੇਰੇ ਫਾਇਦਾ ਲੈ ਰਹੇ ਹਨ। ਲੰਮੇ ਸਮੇਂ ਤੋਂ ਚੱਲ ਰਹੇ ਇਹ ਕੇਸ ਨਾ ਸਿਰਫ ਮਿੱਲਰਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣੇ ਹੋਏ ਸਨ, ਸਗੋਂ ਸਰਕਾਰੀ ਖਰੀਦ ਏਜੰਸੀਆਂ ਨੂੰ ਵੀ ਇਹਨਾਂ ਦੀ ਪੈਰਵਾਈ ’ਤੇ ਆਪਣੇ ਸਰੋਤ ਖਰਚ ਕਰਨੇ ਪੈ ਰਹੇ ਸਨ।

ਪਨਸਪ ਜ਼ਿਲ੍ਹਾ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੈਸ ਪ੍ਰਕਾਸ਼ ਇੰਡਸਟਰੀਜ਼ (ਅਹਿਮਦਗੜ੍ਹ) ਦੇ 24 ਸਾਲਾ ਪੁਰਾਣਾ ਕੇਸ, ਸ਼੍ਰੀ ਰਾਮ ਰਾਈਸ ਮਿਲ ਮਲੇਰਕੋਟਲਾ ਦੇ 31 ਸਾਲਾਂ ਪੁਰਾਣਾ ਕੇਸ ਅਤੇ ਦਸ਼ਮੇਸ਼ ਰਾਈਸ ਮਿਲ ਮਲੇਰਕੋਟਲਾ ਦੇ 43 ਸਾਲਾਂ ਪੁਰਾਣਾ ਲੰਬਿਤ ਪਏ 3 ਕੇਸਾਂ ਦਾ ਨਿਪਟਾਰਾ ਕਰਕੇ ਤਿੰਨਾਂ ਮਿੱਲਾਂ ਦੇ ਮਾਲਕਾਂ/ਹਿੱਸੇਦਾਰਾਂ ਨੂੰ ਕੋਈ ਬਕਾਇਆ ਨਹੀਂ ਸਰਟੀਫਿਕੇਟ ਪ੍ਰਦਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਹੋਰ ਕਿਹਾ ਕਿ ਮਿੱਲਰਾਂ ਵੱਲੋਂ ਕੁੱਲ ਬਕਾਇਆ ਰਕਮ ਦੀ ਅਦਾਇਗੀ ਕਰ ਦਿੱਤੀ ਗਈ ਹੈ, ਜੋ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਲਦ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

ਸਕੀਮ ਦਾ ਲਾਭ ਲੈਣ ਵਾਲੇ ਮਿੱਲਰ ਪਰਸ਼ੋਤਮ ਦਾਸ, ਰਾਕੇਸ਼ ਜੈਨ ਅਤੇ ਗਗਨਦੀਪ ਸੰਧੂ ਨੇ ਦੱਸਿਆ ਕਿ ਇਹ ਸਕੀਮ ਉਹਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ। ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਕਾਰਨ ਉਹਨਾਂ ਦਾ ਬਹੁਤ ਸਾਰਾ ਪੈਸਾ ਅਤੇ ਸਮਾਂ ਬਰਬਾਦ ਹੋ ਰਿਹਾ ਸੀ, ਪਰ ਹੁਣ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ।

ਜ਼ਿਲ੍ਹਾ ਮੈਨੇਜਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਰਾਈਸ ਮਿੱਲਰ https://anaajkharid.in ਦੇ AnaajKharid ਪੋਰਟਲ ਰਾਹੀਂ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਵਧੇਰੇ ਜਾਣਕਾਰੀ ਲਈ ਪਨਸਪ ਦੇ ਜ਼ਿਲ੍ਹਾ ਦਫਤਰ ਜਾਂ ਮੁੱਖ ਦਫਤਰ ਵਿੱਚ ਸਥਾਪਿਤ ਸਹਾਇਤਾ-ਡੈਸਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate




