Uncategorized

ਸਾਨਵੀ ਭਾਰਗਵ ਨੇ 43ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਜਿੱਤਿਆ ਚਾਂਦੀ ਦਾ ਤਗਮਾ

ਹੰਡਿਆਇਆ 18 ਜਨਵਰੀ ( ਸੂਤਰ ) ਜ਼ਿਲ੍ਹਾ ਬਰਨਾਲਾ ਹੰਡਿਆਇਆ ਦੀ ਹੋਣਹਾਰ ਖਿਡਾਰਨ ਸਾਨਵੀ ਭਾਰਗਵ ਨੇ ਰਾਸ਼ਟਰੀ ਪੱਧਰ ‘ਤੇ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਸਾਨਵੀ ਭਾਰਗਵ, ਜੋ ਕਿ ਮੁਨੀਸ਼ ਸ਼ਰਮਾ ਦੀ ਸਪੁੱਤਰੀ ਹੈ ਅਤੇ ਵਾਈ.ਐਸ. ਸਕੂਲ ਹੰਡਿਆਇਆ ਵਿਖੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਹੈਦਰਾਬਾਦ (ਤੇਲੰਗਾਨਾ) ਵਿਖੇ ਹੋਈ 43ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਚੈਂਪੀਅਨਸ਼ਿਪ ਦਾ ਆਯੋਜਨ 11 ਜਨਵਰੀ ਤੋਂ 14 ਜਨਵਰੀ 2026 ਤੱਕ ਜੀ.ਐਮ.ਸੀ. ਬਾਲਾ ਜੋਗੀ ਇੰਡੋਰ ਸਟੇਡੀਅਮ, ਗਾਜੀਬੋਲੀ, ਹੈਦਰਾਬਾਦ ਵਿਖੇ ਕੀਤਾ ਗਿਆ ਸੀ। ਸਾਨਵੀ ਭਾਰਗਵ ਨੇ 12 ਮੈਂਬਰੀ ਟੀਮ ਦਾ ਹਿੱਸਾ ਬਣਦਿਆਂ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਿਖਾਈ ਅਤੇ ਉਨ੍ਹਾਂ ਦੀ ਟੀਮ ਨੇ ਦੂਜਾ ਸਥਾਨ (ਸਿਲਵਰ ਮੈਡਲ) ਹਾਸਿਲ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected !!