Uncategorized

ਮੁਫ਼ਤ ਸਕਿਉਰਟੀ ਗਾਰਡ ਟ੍ਰੇਨਿੰਗ ਕੋਰਸ ਸ਼ੁਰੂ

ਬਰਨਾਲਾ 16 ਜਨਵਰੀ ( ਸੂਤਰ ) ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ (ਭੀਖੀ-ਬੁਢਲਾਡਾ ਰੋਡ) ਮਾਨਸਾ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਕਿਉਰਟੀ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸੁਰੂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਕੈਂਪ ਬੋੜਾਵਾਲ ਦੇ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਮਿਤੀ 27 ਜਨਵਰੀ 2026 ਤੋਂ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ ਚਲਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਕਰਨ ਵਾਸਤੇ ਉਮੀਦਵਾਰ ਨੇ ਘੱਟੋਂ ਘੱਟ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮਰ ਸੀਮਾਂ 21 ਤੋਂ 29 ਸਾਲ ਹੋਣੀ ਚਾਹੀਦੀ ਹੈ। ਇਸ ਕੋਰਸ ਦੀਆਂ ਸੀਟਾਂ ਸੀਮਤ ਹਨ, ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ ‘ਤੇ ਕਰਵਾਉਣ।

ਉਨ੍ਹਾਂ ਦੱਸਿਆ ਕਿ ਸਕਿਉਰਟੀ ਗਾਰਡ ਟ੍ਰੇਨਿੰਗ ਦਾ ਕੋਰਸ ਪੂਰਾ ਕਰਨ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਸਰਕਾਰੀ ਸੰਸਥਾ, ਅਰਧ-ਸਰਕਾਰੀ ਸੰਸਥਾ, ਵੱਡੀਆਂ ਇੰਡਸਟਰੀਜ਼ ਵਿੱਚ ਨੌਕਰੀ ਲੈਣ ਵਾਸਤੇ ਵੈਲਿਡ ਮੰਨਿਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਵੱਖ-ਵੱਖ ਸਕਿਉਰਟੀ ਏਜੰਸੀਆਂ ਕੈਂਪ ਵਿਖੇ ਪਲੇਸਮੈਂਟ ਕੈਂਪ ਲਗਾਉਣ ਗਈਆਂ ।

ਇਸ ਕੋਰਸ ਦੌਰਾਨ ਨੌਜਵਾਨਾਂ ਦੇ ਰਿਹਾਇਸ਼, ਖਾਣ-ਪੀਣ ਦਾ ਖ਼ਰਚ ਪੰਜਾਬ ਸਰਕਾਰ ਦਾ ਹੋਵੇਗਾ। ਬੇਰੋਜ਼ਗਾਰ ਨੌਜਵਾਨ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ।

ਜ਼ਿਲ੍ਹਾ ਬਰਨਾਲਾ ਦੇ ਚਾਹਵਾਨ ਨੌਜਵਾਨ ਸਕਿਉਰਟੀ ਗਾਰਡ ਟ੍ਰੇਨਿੰਗ ਕੋਰਸ ਕਰਨ ਅੱਜ ਤੋਂ ਕਿਸੇ ਵੀ ਦਿਨ ਸਵੇਰੇ 9:00 ਵਜੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ 10ਵੀਂ ਜਮਾਤ ਦੇ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ, ਅਧਾਰ ਕਾਰਡ ਦੀ ਫ਼ੋਟੋ ਕਾਪੀ ਅਤੇ 02 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋ, ਫ਼ਾਈਟ ਕਵਰ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ‘ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ ।

ਇਸ ਤੋਂ ਇਲਾਵਾ ਕੈਂਪ ਵਿਖੇ ਐਸਐਸਸੀ (ਜੀਡੀ) ਦੇ ਲਿਖਤੀ ਪੇਪਰ ਦੀ ਤਿਆਰੀ ਚੱਲ ਰਹੀ ਹੈ, ਜਿਨ੍ਹਾਂ ਨੌਜਵਾਨਾਂ ਦਾ ਐਸਐਸਸੀ ਵਿੱਚ ਅਪਲਾਈ ਕੀਤਾ ਹੋਇਆ ਹੈ, ਉਹ ਵੀ ਕੈਂਪ ਆ ਕੇ ਪੇਪਰ ਦੀ ਤਿਆਰੀ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 98148-50214, 98760-11130 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected !!