ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਸਨਮਾਨ ਸਮਾਰੋਹ
ਬਿਜਲੀ ਸੋਧ ਬਿਲ 2025, ਬੀਜ ਬਿਲ, ਚਾਰ ਕਿਰਤ ਕੋਡ ਅਤੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਸਮੇਤ ਹੋਰ ਜਨਤਕ ਜਮੀਨ/ਜਾਇਦਾਦ ਵੇਚਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਮਾਲੇਰ ਕੋਟਲਾ 8 ਜਨਵਰੀ (ਬਿਊਰੋ,ਵਾਸ਼ਿਸ਼ਟ ) ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ 74/75 ਸਾਲ ਪੂਰੇ ਹੋਣ ’ਤੇ 22 ਪੈਨਸ਼ਨਰਜ਼ ਅਤੇ ਫੈਮਿਲੀ ਪੈਨਸ਼ਨਰਜ਼ ਦਾ ਸਨਮਾਨ ਸਮਾਰੋਹ ਉੱਤਮ ਰੈਸਟੋਰੈਂਟ, ਸੱਟਾ ਬਜ਼ਾਰ, ਮਾਲੇਰਕੋਟਲਾ ਵਿਖੇ ਕੀਤਾ ਗਿਆ।

ਜਿਸ ਵਿੱਚ ਮਾਰਚ 2025 ਤੋਂ ਦਸੰਬਰ 2025 ਤੱਕ ਵਿਛੜ ਚੁੱਕੇ ਪੈਨਸ਼ਨਰਾਂ/ ਪਰਿਵਾਰਿਕ ਮੈਂਬਰਾਂ ਲਈ 2 ਮਿੰਟ ਦਾ ਮੌਣ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਜਰਨੈਲ ਸਿੰਘ ਪੰਜਗਰਾਈਆਂ ਮੰਡਲ ਪ੍ਰਧਾਨ ਵੱਲੋਂ ਕੀਤੀ ਗਈ।

ਵਿਸ਼ੇਸ਼ ਤੌਰ ’ਤੇ ਪਹੁੰਚੇ ਆਗੂ ਸੂਬਾ ਪ੍ਰਧਾਨ ਅਵੀਨਾਸ਼ ਚੰਦਰ ਸ਼ਰਮਾ, ਸੂਬਾ ਦਫ਼ਤਰੀ ਸਕੱਤਰ ਭੁਪਿੰਦਰ ਕੁਮਾਰ ਕੱਕੜ, ਸੂਬਾ ਪ੍ਰੈਸ ਸਕੱਤਰ ਸ਼ਿੰਦਰ ਸਿੰਘ ਧੌਲਾ, ਸਰਕਲ ਪ੍ਰਧਾਨ ਪਿਆਰਾ ਲਾਲ, ਸਰਕਲ ਮੀਤ ਪ੍ਰਧਾਨ ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ,

ਸਰਕਲ ਮੀਤ ਪ੍ਰਧਾਨ ਗੋਬਿੰਦ ਕਾਂਤ ਝਾਅ ਨੇ ਦੱਸਿਆ ਕਿ ਪੈਨਸ਼ਨਰ ਦਿਵਸ ਤੁਹਾਡੀ ਸਭ ਦੀ ਲਮੇਰੀ ਖ਼ੁਸ਼ੀਆਂ ਭਰਪੂਰ ਸੰਘਰਸ਼ ਮਈ ਜ਼ਿੰਦਗੀ ਦੀ ਕਾਮਨਾ ਕਰਦਾ ਹੈ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਬੋਲਦੇ ਸੂਬਾ ਆਗੂਆਂ ਨੇ ਦੱਸਿਆ ਕਿ ਪੈਨਸ਼ਨ ਨੂੰ ਬਹਾਲ ਰੱਖਣ ਲਈ ਸਾਨੂੰ ਤਿੱਖੇ ਸੰਘਰਸ਼ ਕਰਨੇ ਪੈਣੇ ਹਨ।

ਬਿਜਲੀ ਸੋਧ ਬਿਲ 2025, ਬੀਜ ਬਿਲ, ਚਾਰ ਕਿਰਤ ਕੋਡ ਅਤੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਸਮੇਤ ਹੋਰ ਜਨਤਕ ਜਮੀਨ/ਜਾਇਦਾਦ ਵੇਚਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਵੱਲੋਂ ਤਿੱਖੇ ਸੰਘਰਸ਼ਾਂ ਰਾਹੀਂ ਜੁਆਬ ਦਿੱਤਾ ਜਾਵੇਗਾ।

ਇਸ ਦੀ ਕੜੀ ਵਜੋਂ ਮੰਤਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ 16 ਜਨਵਰੀ 2026 ਨੂੰ ਡੀ.ਸੀ. ਦਫ਼ਤਰਾਂ/ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ।

ਉਸ ਤੋਂ ਬਾਅਦ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਸਮੁੱਚੇ ਪੰਜਾਬ ਵਿੱਚ ਸਰਕਲ ਪੱਧਰ ਦੀਆਂ ਕਨਵੈਨਸ਼ਨਾਂ 15 ਜਨਵਰੀ 2026 ਤੋਂ 15 ਫਰਵਰੀ 2026 ਤੱਕ ਕੀਤੀਆਂ ਜਾਣਗੀਆਂ। ਫਰਵਰੀ ਦੇ ਅਖ਼ੀਰਲੇ ਹਫ਼ਤੇ ਲੁਧਿਆਣਾ ਵਿੱਚ ਬਿਜਲੀ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।

ਆਗੂਆਂ ਨੇ ਇਹ ਵੀ ਦੱਸਿਆ ਕਿ ਪਾਵਰਕਾਮ ਵਿੱਚ ਕੰਮ ਕਰਦੀਆਂ ਮੁਲਾਜ਼ਮ ਜੱਥੇਬੰਦੀਆਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਨੂੰ ਸਾਂਝੀਆਂ ਮੰਗਾਂ ਲਈ ਇਕੱਠੇ ਕਰਕੇ ਸੰਘਰਸ਼ ਕਰਨ ਲਈ ਯਤਨ ਕੀਤੇ ਜਾਣਗੇ।

ਇਸ ਤੋਂ ਇਲਾਵਾ ਸਰਕਲ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ, ਇਕਬਾਲ ਸਿੰਘ ਫਰਵਾਲੀ, ਮਿਰਜ਼ਾ ਸਿੰਘ, ਪਵਿੱਤਰ ਸਿੰਘ, ਹਰਮਿੰਦਰ ਭਾਰਦਵਾਜ, ਅਨਵਾਰ ਅਹਿਮਦ, ਬਲਵੀਰ ਸਿੰਘ, ਬਲਦੇਵ ਸਿੰਘ, ਬਸ਼ੀਰ ਉਲ ਹੱਕ, ਗੁਰਚਰਨ ਸਿੰਘ, ਰਾਮ ਸਿੰਘ ਲਸੋਈ, ਜਸਪਾਲ ਸ਼ਰਮਾ ਡਵੀਜ਼ਨ ਸਕੱਤਰ ਸੰਗਰੂਰ, ਦੇਵੀ ਦਿਆਲ, ਅਵੀਨਾਸ਼ ਚੰਦਰ ਚੋਪੜਾ ਸਮੇਤ ਆਗੂਆਂ ਨੇ ਵਿਚਾਰ ਪੇਸ਼ ਕੀਤੇ।

ਪਰਮਜੀਤ ਸ਼ਰਮਾ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਭਵਿੱਖ ਵਿੱਚ ਆਉਣ ਵਾਲੇ ਸੰਘਰਸ਼ਾਂ ਵਿੱਚ ਇਸ ਮੰਡਲ ਮਾਲੇਰਕੋਟਲਾ ਵੱਲੋਂ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ। ਪ੍ਰੈਸ ਨੂੰ ਜਾਣਕਾਰੀ ਕਰਨੈਲ ਸਿੰਘ ਭੱਟੀਆਂ ਪ੍ਰੈਸ ਸਕੱਤਰ ਮੰਡਲ ਮਾਲੇਰਕੋਟਲਾ ਨੇ ਵਲੋਂ ਜਾਰੀ ਕੀਤੀ ਗਈ #highlight #dc #DPRO #PunjabiNews #mycitymynews #currentnews #latestnewsupdate #aamjanta



