Uncategorized

ਜ਼ਿਲ੍ਹਾ ਮਾਲੇਰਕੋਟਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 10 ਅਤੇ ਬਲਾਕ ਸੰਮਤੀਆਂ ਦੇ 45 ਜੋਨਾਂ ਦੇ ਨਤੀਜੇ ਘੋਸ਼ਿਤ

ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨਾਂ ਵਿੱਚ ਆਮ ਆਦਮੀ ਪਾਰਟੀ 07 , ਕਾਂਗਰਸ 02 ਅਤੇ ਅਜਾਦ ਨੂੰ 01 ਸੀਟਾਂ ਪ੍ਰਾਪਤ

ਮਾਲੇਰਕੋਟਲਾ, 17 ਦਸੰਬਰ ( ਬਿਊਰੋ, ਵਾਸ਼ਿਸ਼ਟ ) ਜ਼ਿਲ੍ਹਾ ਮਾਲੇਰਕੋਟਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨਾਂ ਅਤੇ ਤਿੰਨ ਬਲਾਕ ਸੰਮਤੀਆਂ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਕੁੱਲ 45 ਜੋਨਾਂ ਤੋਂ ਜੇਤੂ ਉਮੀਦਵਾਰਾਂ ਦੇ ਨਤੀਜੇ ਅਧਿਕਾਰਿਕ ਤੌਰ ’ਤੇ ਘੋਸ਼ਿਤ ਕਰ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ-2025 ਦੀ ਪੂਰੀ ਪ੍ਰਕਿਰਿਆ ਅਮਨ, ਅਮਾਨ, ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਾਂ ਹੇਠ ਸਫਲਤਾਪੂਰਵਕ ਸੰਪੰਨ ਹੋਈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਐਸ. ਤਿੜਕੇ ਨੇ ਚੋਣ ਪ੍ਰਕਿਰਿਆ ਦੇ ਸੁਚੱਜੇ ਸੰਚਾਲਨ ਲਈ ਸਮੂਹ ਚੋਣ ਅਮਲੇ, ਰਿਟਰਨਿੰਗ ਅਫ਼ਸਰਾਂ, ਪੁਲਿਸ ਪ੍ਰਸ਼ਾਸਨ ਅਤੇ ਹੋਰ ਸੰਬੰਧਿਤ ਵਿਭਾਗਾਂ ਦਾ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਚੋਣ ਅਮਲੇ ਵੱਲੋਂ ਦਿਨ-ਰਾਤ ਇੱਕ ਕਰਕੇ ਕੀਤੀ ਗਈ ਮਿਹਨਤ ਸਦਕਾ ਹੀ ਪੂਰੀ ਚੋਣ ਪ੍ਰਕਿਰਿਆ ਨਿਰਵਿਘਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਸਕੀ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨਾਂ ਲਈ ਕੁੱਲ 40 ਉਮੀਦਵਾਰ ਅਤੇ ਤਿੰਨ ਬਲਾਕ ਸੰਮਤੀਆਂ ਦੇ 45 ਜੋਨਾਂ ਲਈ 134 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦੀ ਕਾਰਵਾਈ ਸੂਬਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਗਈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 07, ਕਾਂਗਰਸ ਨੂੰ 02 ਅਤੇ ਇੱਕ ਸੀਟ ਅਜਾਦ ਉਮੀਦਵਾਰ ਨੂੰ ਪ੍ਰਾਪਤ ਹੋਈ ਹੈ।

ਇਸੇ ਤਰ੍ਹਾਂ ਬਲਾਕ ਸੰਮਤੀ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ 45 ਜੋਨਾਂ ਵਿੱਚੋਂ ਬਲਾਕ ਸੰਮਤੀ ਮਾਲੇਰਕੋਟਲਾ ਵਿਖੇ ਆਮ ਆਦਮੀ ਪਾਰਟੀ ਦੇ 05 ,ਕਾਂਗਰਸ ਪਾਰਟੀ ਦੇ 04 ਅਤੇ ਸ੍ਰੋ਼ਮਣੀ ਅਕਾਲੀ ਦਲ ਦੇ 06 ਉਮੀਦਵਾਰ ਜੇਂਤੂ ਰਹੇ ਅਤੇ ਬਲਾਕ ਸੰਮਤੀ ਅਮਰਗੜ੍ਹ ਆਮ ਆਦਮੀ ਪਾਰਟੀ ਦੇ 09( ਇੱਕ ਉਮੀਦਵਾਰ ਸਰਵਸੰਮਤੀ ਨਾਲ ) ਉਮੀਦਵਾਰ ,ਕਾਂਗਰਸ ਪਾਰਟੀ ਦੇ 04,ਅਜਾਦ 02 ਜੇਂਤੂ ਰਿਹਾ। ਇਸੇ ਤਰ੍ਹਾਂ ਬਲਾਕ ਸੰਮਤੀ ਅਹਿਦਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ 08 ( ਇੱਕ ਉਮੀਦਵਾਰ ਸਰਵਸੰਮਤੀ ਨਾਲ ),ਕਾਂਗਰਸ ਪਾਰਟੀ ਦੇ 04 ,ਸ੍ਰੋ਼ਮਣੀ ਅਕਾਲੀ ਦਲ ਦੇ 01 , ਅਜਾਦ 02 ਅਤੇ ਇੱਕ ਉਮੀਦਵਾਰ ਸਰਵਸੰਮਤੀ ਨਾਲ ਜੇਂਤੂ ਰਿਹਾ ।

ਉਨ੍ਹਾਂ ਹੋਰ ਦੱਸਿਆ ਕਿ ਸਾਰੇ ਜੇਤੂ ਉਮੀਦਵਾਰਾਂ ਦੇ ਪਾਰਟੀ ਨੁਮਾਇੰਦਿਆਂ ਨੂੰ ਸੰਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਸਰਟੀਫਿਕੇਟ ਆਫ ਇਲੈਕਸ਼ਨ ਜਾਰੀ ਕਰ ਦਿੱਤੇ ਗਏ ਹਨ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #malerkotla #latestupdates #latestnewsupdate #iasofficer #ipsofficer #aamjanta #election2025 #dcmalerkotla

Related Articles

Leave a Reply

Your email address will not be published. Required fields are marked *

Back to top button
error: Content is protected !!