Uncategorized

ਰੈੱਡ ਕਰਾਸ ਸੋਸਇਟੀ ਨੇ ਪਿੰਡ ਠੀਕਰੀਵਾਲਾ ਵਿਚ ਲਾਇਆ ਲੋਕ ਸੇਵਾ ਕੈਂਪ

ਸੈਂਕੜੇ ਪਿੰਡ ਵਾਸੀਆਂ ਨੇ ਲਿਆ ਮੁਫ਼ਤ ਸੇਵਾਵਾਂ ਦਾ ਲਾਭ

ਬਰਨਾਲਾ 3 ਅਗਸਤ ( ਸੂਤਰ )


ਜ਼ਿਲ੍ਹਾ ਰੈੱਡ ਕਰਾਸ ਸੋਸਇਟੀ ਬਰਨਾਲਾ ਵਲੋਂ ਲਾਏ ਜਾ ਰਹੇ ਲੋਕ ਸੇਵਾ ਕੈਂਪਾਂ ਦੀ ਲੜੀ ਤਹਿਤ ਪਿੰਡ ਠੀਕਰੀਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਾਇਆ ਗਿਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਪਿੰਡਾਂ ਦੇ ਵਾਸੀਆਂ ਨੂੰ ਮੈਡੀਕਲ ਸੇਵਾਵਾਂ ਅਤੇ ਸਰਕਾਰੀ ਸਕੀਮਾਂ ਤੇ ਸੇਵਾਵਾਂ ਦਾ ਲਾਭ ਘਰਾਂ ਦੇ ਨੇੜੇ ਦੇਣਾ ਹੈ।

ਓਹਨਾਂ ਦੱਸਿਆ ਕਿ ਠੀਕਰੀਵਾਲਾ ਵਿਚ ਲਾਏ ਕੈਂਪ ਦੌਰਾਨ ਸਿਵਲ ਹਸਪਤਾਲ ਬਰਨਾਲਾ ਤੋਂ ਅੱਖਾਂ ਦੇ ਮਾਹਿਰ ਡਾ. ਦੀਪਤੀ ਵੱਲੋਂ ਕਰੀਬ 130 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਅਤੇ 86 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਰੂਰਲ ਮੈਡੀਕਲ ਅਫ਼ਸਰ ਡਾ. ਮੋਨਿਕਾ ਐਮਡੀ ਵੱਲੋਂ ਮਰੀਜ਼ਾਂ ਦਾ ਜਨਰਲ ਨਿਰੀਖਣ ਕੀਤਾ ਗਿਆ ਅਤੇ 140 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੇ ਲਾਭਪਾਤਰੀ ਕਾਰਡ, ਰਾਸ਼ਨ ਕਾਰਡ, ਆਮਦਨ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟਾਂ ਲਈ ਅਪਲਾਈ ਕਰਵਾਇਆ ਗਿਆ।
ਓਹਨਾਂ ਦੱਸਿਆ ਕਿ 4 ਅਗਸਤ ਨੂੰ ਪਿੰਡ ਸੇਖਾ, 7 ਅਗਸਤ ਨੂੰ ਕਲਾਲ ਮਾਜਰਾ, 21 ਅਗਸਤ ਨੂੰ ਪਿੰਡ ਰਾਜਗੜ੍ਹ ਅਤੇ 28 ਅਗਸਤ ਨੂੰ ਪਿੰਡ ਸਹਿਜੜਾ ਵਿਚ ਕੈਂਪ ਲਾਇਆ ਜਾਵੇਗਾ।

ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਸਰਵਣ ਸਿੰਘ, ਸਮਾਜ ਸੇਵੀ ਰਾਜੇਸ਼ ਭੂਟਾਨੀ ਅਤੇ ਪਿੰਡ ਦੀ ਪੰਚਾਇਤ ਮੌਜੂਦ ਸੀ।

Related Articles

Leave a Reply

Your email address will not be published. Required fields are marked *

Back to top button
error: Content is protected !!