Uncategorized

ਪੀ.ਐੱਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ ਵਿਖੇ 6ਵੀਂ ਜਮਾਤ ਵਿੱਚ ਦਾਖਲਾ ਸ਼ੁਰੂ

ਚਾਹਵਾਨ ਪ੍ਰਾਰਥੀ ਆਨਲਾਈਨ ਪੋਰਟਲ 'ਤੇ 31 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ

ਮਾਨਸਾ, 28 ਜੁਲਾਈ ( ਸੂਤਰ )


ਪ੍ਰਿੰਸੀਪਲ ਸ੍ਰੀਮਤੀ ਕੁਸੁਮ ਗੁਪਤਾ ਨੇ ਦੱਸਿਆ ਕਿ ਪੀ.ਐੱਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ, ਮਾਨਸਾ ਵਿਖੇ ਸੈਸ਼ਨ 2027-28 ਲਈ 6ਵੀਂ ਜਮਾਤ ਵਿੱਚ ਦਾਖਲੇ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸੈਸ਼ਨ 2026-27 ਮਾਨਸਾ ਜ਼ਿਲ੍ਹੇ ਅਧੀਨ 5ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ 31 ਜੁਲਾਈ, 2026 ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਮਿਤੀ ਵਿਚ ਹੋਰ ਵਾਧਾ ਸੰਭਵ ਨਹੀਂ ਹੈ l ਉਨ੍ਹਾਂ ਅਪੀਲ ਕੀਤੀ ਕਿ ਚਾਹਵਾਨ ਉਮੀਦਵਾਰ ਜਲਦੀ ਹੀ ਆਪਣੇ ਫਾਰਮ ਭਰ ਲੈਣ l

ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਲਈ, ਵਿਦਿਆਰਥੀ ਦਾ ਜਨਮ 01-05-2015 ਤੋਂ 31-07-2017 ਦੇ ਵਿਚਕਾਰ (ਦੋਵਾਂ ਤਾਰੀਖਾਂ ਨੂੰ ਮਿਲਾ ਕੇ) ਹੋਣਾ ਚਾਹੀਦਾ ਹੈ। 5ਵੀਂ ਜਮਾਤ ਵਿੱਚ ਪੜ੍ਹ ਰਹੇ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ 31ਜੁਲਾਈ 2026 ਤੱਕ ਆਨਲਾਈਨ ਪੋਰਟਲ https://navodaya.gov.in ‘ਤੇ ਅਪਲਾਈ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!