Uncategorized

ਐਸ ਐੱਚ ਓ ਬਲਜੀਤ ਸਿੰਘ ਵਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ

ਗੁੰਡਾ ਗਰਦੀ, ਭਿ੍ਸ਼ਟਾਚਾਰ ਅਤੇ ਡਿਊਟੀ ਤੋਂ ਕੋਤਾਹੀ ਬਰਦਾਸ਼ਤ ਨਹੀ

ਮਾਲੇਰ ਕੋਟਲਾ 24 ਜੁਲਾਈ ( ਵਾਸ਼ਿਸ਼ਟ )


ਐਸ ਐੱਚ ਓ ਥਾਣਾ ਸਿਟੀ 2 ਇੰਸਪੈਕਟਰ ਬਲਜੀਤ ਸਿੰਘ ਵਲੋਂ ਅਪਣੇ ਅਧਿਨ ਤੈਨਾਤ ਸਮੂਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫਤਰਾ ਵਿਚ ਅਪਣੇ ਕੰਮਾ ਦੇ ਸਬੰਧ ਵਿਚ ਆਉਣ ਵਾਲੇ ਬਜ਼ੁਰਗਾ ਅਤੇ ਅੋਰਤਾ ਦੇ ਕੰਮ ਪਹਿਲ ਦੇ ਅਧਾਰ ਤੇ’ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਐਸ ਐੱਚ ਓ ਵਲੋਂ ਇਹ ਸਪਸ਼ਟ ਕਿਹਾ ਗਿਆ ਹੈ ਕਿ ਉਹਨਾਂ ਵਲੋਂ ਗੁੰਡਾ ਗਰਦੀ, ਭਿ੍ਸ਼ਟਾਚਾਰ ਅਤੇ ਕੰਮਾ ਤੋ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਸ ਐੱਚ ਓ ਵਲੋਂ ਸ਼ਹਿਰ ਮਲੇਰ ਕੋਟਲਾ ਵਿਖੇ ਦਿੱਲੀ ਗੇਟ ਤੋਂ ਪਿੱਪਲ ਵਾਲਾ ਚੌਕ ਅਤੇ ਆਸਪਾਸ ਦੇ ਬੱਸ ਸਟੈਂਡ ਤਕ ਆਉਣ ਜਾਣ ਵਾਲੇ ਰਸਤਿਆਂ ਉਪਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਪੁਲਿਸ ਗਸ਼ਤ ਵਧਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ

ਐਸ ਐੱਚ ਓ ਦਾ ਸਪਸ਼ਟ ਕਹਿਣ ਹੈ ਕੀ ਸ਼ਹਿਰ ਅੰਦਰ ਗੁੰਡਾ ਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸ਼ਹਿਰ ਨਿਵਾਸੀਆਂ ਨੂੰ ਅਪੀਲ਼ ਕੀਤੀ ਕਿ ਜ਼ਿਲੇ ਵਿੱਚੋ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਅਪਣਾ ਪੂਰਨ ਸਹਿਯੋਗ ਦੇਣ. ਸਮੂਹ ਨਿਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਕਿਹਾ ਕਿ ਸ਼ਹਿਰ ਵਿੱਚੋ ਨਸ਼ਾ, ਗੁੰਡਾਗਰਦੀ ਅਤੇ ਅਵਾਰਾਗਰਦੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੁਲਿਸ ਵਲੋਂ ਪੂਰੇ ਯਤਨ ਕੀਤੇ ਜਾਣਗੇ.

Related Articles

Leave a Reply

Your email address will not be published. Required fields are marked *

Back to top button
error: Content is protected !!