Uncategorized

ਪਟਿਆਲਾ ਵਿੱਚ ਆਰਟੀਏ ਦੀ ਵਿਸ਼ੇਸ਼ ਚੈਕਿੰਗ, 28 ਵਾਹਨਾਂ ਦੇ ₹7.82 ਲੱਖ ਦੇ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ

ਪਟਿਆਲਾ, 22 ਜੁਲਾਈ ( ਸੂਤਰ )


ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ, ਆਰ.ਟੀ.ਏ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।ਇਸ ਮੁਹਿੰਮ ਦੌਰਾਨ ਸੜਕ ਤੇ ਚਲਦੇ ਪਾਏ ਗਏ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੁਹਿੰਮ ਦੌਰਾਨ ਮੋਟਰ ਵਹੀਕਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਕੁੱਲ 28 ਚਲਾਨ ਕੀਤੇ ਗਏ, ਜਿਨ੍ਹਾਂ ਚਲਾਨਾਂ ਦੀ ਕੁੱਲ ਰਕਮ ₹ 7,82,500 ਬਣਦੀ ਹੈ।ਸਕੱਤਰ, ਆਰ.ਟੀ.ਏ/ਆਰ.ਟੀ.ੳ ਦਾ ਚਾਰਜ ਲੈਣ ਦੀ ਮਿਤੀ 23.02.2026 ਤੋਂ ਮਿਤੀ 21.07.2026 ਤੱਕ ਕੁਲ ਰਕਮ 2,97,00,111/— ਦੇ 939 ਚਲਾਨ ਕੀਤੇ ਗਏ।

ਰਿਜਨਲ ਟਰਾਂਸਪੋਰਟ ਅਥਾਰਟੀ ਵੱਲੋਂ ਸਮੂਹ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਵਹੀਕਲ ਦੇ ਸਮੂਹ ਦਸਤਾਵੇਜ਼ (ਰਜਿਸਟਰੇਸ਼ਨ ਸਰਟੀਫਿਕੇਟ, ਫਿਟਨੈਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਵੈਧ ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਪਰਮਿਟ, ਟੈਕਸ ਆਦਿ) ਅਪ—ਟੂ—ਡੇਟ ਰੱਖਣ।ਬਿਨ੍ਹਾਂ ਦਸਤਾਵੇਜਾਂ ਅਤੇ ਮੋਟਰ ਵਹੀਕਲ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।ਸਮੂਹ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਦਿਸ਼ਾ—ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਆਪਣੀ ਬੱਸ ਨਾਲ ਸਬੰਧਤ ਸਮੂਹ ਦਸਤਾਵੇਜ਼ (ਰਜਿਸਟਰੇਸ਼ਨ ਸਰਟੀਫਿਕੇਟ, ਫਿਟਨੈਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਵੈਲਿਡ ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਪਰਮਿਟ, ਟੈਕਸ ਆਦਿ) ਅਪਟੂਡੇਟ ਰੱਖਣ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਪਾਏ ਜਾਣ ਤੇ ਉਨ੍ਹਾਂ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

ਇਸ ਤੋਂ ਇਲਾਵਾ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਸਾਰੇ ਮਾਪਿਆਂ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਉਹ ਆਪਣੇ ਬੱਚਿਆ ਨੂੰ ਆਟੋ-ਰਿਕਸ਼ਾ, ਰਿਕਸ਼ਾ ਜਾਂ ਹੋਰ ਅਣ-ਅਧਿਕਾਰਤ ਵਾਹਨਾਂ ਰਾਹੀਂ ਸਕੂਲ ਨਾ ਭੇਜਣ। ਬੱਚਿਆ ਨੂੰ ਸਿਰਫ ਉਹਨ੍ਹਾਂ ਸਕੂਲੀ ਬੱਸਾਂ ਜਾਂ ਸਕੂਲੀ ਵਾਹਨਾਂ ਵਿੱਚ ਹੀ ਭੇਜਿਆ ਜਾਵੇ ਜਿਨ੍ਹਾਂ ਕੋਲ ਵੈਲਿਡ ਸਕੂਲ ਪਰਮਿਟ, ਫਿਟਨੈਸ ਸਰਟੀਫਿਕੇਟ, ਬੀਮਾ ਅਤੇ ਹੋਰ ਸਾਰੇ ਲੋੜੀਂਦੇ ਦਸਤਾਵੇਜ਼ ਮੌਜੂਦ ਹੋਣ, ਤਾਂ ਜੋ ਭੱਵਿਖ ਵਿੱਚ ਕੋਈ ਵੀ ਅਣ—ਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected !!