ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026

ਪਟਿਆਲਾ, 14 ਜੁਲਾਈ ( ਸੂਤਰ )

ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋ ਦੇਸ਼ ਦੇ ਹੋਣਹਾਰ ਬੱਚਿਆ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) ਯੋਜਨਾ ਅਧੀਨ ਬਹਾਦੁਰ ਬੱਚਿਆ ਨੂੰ ਪੁਰਸਕਾਰ ਦਿੱਤਾ ਜਾਣਾ ਹੈ।

ਇਹ ਪੁਰਸਕਾਰ ਉਨ੍ਹਾਂ ਬੱਚਿਆ ਨੂੰ ਦਿੱਤੇ ਜਾਂਦੇ ਹਨ ਜੋ ਬਹਾਦਰੀ, ਖੇਡਾਂ, ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਰਾਸ਼ਟਰੀ ਪੱਧਰ ਤੇ ਮਾਨਤਾ ਦੇ ਹੱਕਦਾਰ ਹਨ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਪਲਾਈ ਕਰਨ ਲਈ ਵਿਭਾਗ ਵੱਲੋ ਆਨ ਲਾਈਨ ਪੋਰਟਲ https://awards.gov.in. ਬਣਾਇਆ ਗਿਆ ਹੈ ਜਿਸ ਵਿੱਚ ਪੁਰਸਕਾਰ ਲਈ ਅਪਲਾਈ ਕਰਨ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆ ਗਈਆ ਹਨ।

ਇਸ ਪੁਰਸਕਾਰ ਲਈ ਕੇਵਲ ਉਹੀ ਬੱਚਾ ਅਪਲਾਈ ਕਰ ਸਕਦਾ ਹੈ, ਜਿਸਦੀ ਉਮਰ 31 ਜੁਲਾਈ 2026 ਨੂੰ 5 ਸਾਲ ਤੋ ਵੱਧ ਅਤੇ 18 ਸਾਲ ਤੱਕ ਹੋਵੇ। ਇਸ ਪੁਰਸਕਾਰ ਲਈ ਬੱਚਿਆ ਵੱਲੋ ਆਪ ਵੀ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਬੱਚੇ ਦੇ ਮਾਤਾ–ਪਿਤਾ, ਸਕੂਲੀ ਅਧਿਆਪਕ, ਅਧਿਕਾਰੀ ਆਦਿ ਵੀ ਅਪਲਾਈ ਕਰ ਸਕਦੇ ਹਨ ।ਇਸ ਨੂੰ ਅਪਲਾਈ ਕਰਨ ਦੀ ਅੰਤਿਮ ਮਿਤੀ 31.7.2026 ਤੱਕ ਹੈ।




