Uncategorized

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਐੱਸ.ਆਈ.ਆਰ. ਦੀ 100 ਫ਼ੀਸਦੀ ਡਿਜੀਟਾਈਜ਼ੇਸ਼ਨ ਪੂਰੀ ਕਰਨ ‘ਤੇ ਚਾਉਕੇ ਅਤੇ ਜੱਜਲ ਦੇ ਬੀ.ਐਲ.ਓਜ਼ ਦਾ ਸਨਮਾਨ

ਚਾਉਕੇ ਅਤੇ ਜੱਜਲ ਦੇ ਵੋਟਰਾਂ ਨੇ ਬੀ.ਐਲ.ਓਜ਼ ਨੂੰ ਇਹ ਉਪਲਬਧੀ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ: ਜ਼ਿਲ੍ਹਾ ਚੋਣ ਅਫ਼ਸਰ

ਬਠਿੰਡਾ, 9 ਜੁਲਾਈ ( ਸੂਤਰ )


ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਜ਼ਿਲ੍ਹੇ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐੱਸ.ਆਈ.ਆਰ.) ਦੌਰਾਨ ਵੋਟਰਾਂ ਦੀ 100 ਫ਼ੀਸਦੀ ਡਾਟਾ ਦੀ ਡਿਜੀਟਾਈਜ਼ੇਸ਼ਨ ਪੂਰੀ ਕਰਨ ‘ਤੇ ਚਾਉਕੇ ਅਤੇ ਜੱਜਲ ਦੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦਾ ਸਨਮਾਨ ਕੀਤਾ।

ਚੌਕੇ ਦੇ ਬੀ.ਐਲ.ਓ. ਸੰਦੀਪ ਸਿੰਘ ਅਤੇ ਜੱਜਲ ਦੇ ਬੀ.ਐਲ.ਓ. ਮੈਂਗਲ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਤਲਵੰਡੀ ਸਾਬੋ ਮੈਡਮ ਵੀਰਪਾਲ ਕੌਰ ਅਤੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਦੋਵਾਂ ਬੀ.ਐਲ.ਓਜ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀ.ਐਲ.ਓਜ਼ ਤੋਂ ਵੀ ਵੱਧ ਚਾਉਕੇ ਅਤੇ ਜੱਜਲ ਦੇ ਵੋਟਰ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਆਪਣੀ 100 ਫ਼ੀਸਦੀ ਗਿਣਤੀ ਕਰਵਾ ਕੇ ਇਹ ਉਪਲਬਧੀ ਸੰਭਵ ਬਣਾਈ।

ਸ੍ਰੀ ਧੀਮਾਨ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਤਹਿਤ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਖੇਤਰਾਂ ਦੇ ਸਾਰੇ ਵੋਟਰਾਂ ਨੂੰ ਗਿਣਤੀ ਫਾਰਮ ਵੰਡੇ ਦਿੱਤੇ ਗਏ ਹਨ। ਇਹ ਫਾਰਮ ਉਨ੍ਹਾਂ ਵੋਟਰਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਮ ਸਾਲ 2003 ਦੀਆਂ ਵੋਟਰ ਸੂਚੀਆਂ ਵਿੱਚ ਦਰਜ ਸਨ ਅਤੇ ਜਿਨ੍ਹਾਂ ਦੀ ਪਛਾਣ ਮੌਜੂਦਾ ਸਮੇਂ ਨਾਲ ਵੀ ਮੈਪ ਕੀਤੀ ਗਈ ਹੈ।

ਵੋਟਰਾਂ ਨੂੰ ਆਪਣੇ ਗਿਣਤੀ ਫਾਰਮ ਭਰ ਕੇ ਵਾਪਸ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾਉਣੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੇਂਡੂ ਖੇਤਰਾਂ ਦੇ ਲੋਕ ਉਤਸ਼ਾਹ ਨਾਲ ਆਪਣੇ ਫਾਰਮ ਭਰ ਕੇ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾ ਰਹੇ ਹਨ, ਉੱਥੇ ਸ਼ਹਿਰੀ ਖੇਤਰਾਂ ਦੇ ਵੋਟਰਾਂ ਵੱਲੋਂ ਮੁਕਾਬਲਤਨ ਘੱਟ ਉਤਸ਼ਾਹ ਦਿਖਾਇਆ ਗਿਆ ਹੈ।

ਸ੍ਰੀ ਧੀਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਣਤੀ ਫਾਰਮ ਸਮੇਂ ਸਿਰ ਭਰ ਕੇ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾਉਣ ਅਤੇ ਗਲਤੀ-ਰਹਿਤ ਤੇ ਪਾਰਦਰਸ਼ੀ ਵੋਟਰ ਸੂਚੀ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਹੋਰ ਬੀ.ਐਲ.ਓਜ਼ ਨੂੰ ਵੀ ਸੰਦੀਪ ਸਿੰਘ ਅਤੇ ਮੰਗਲ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਐੱਸ.ਆਈ.ਆਰ. ਰਿਕਾਰਡ ਦੀ 100 ਫ਼ੀਸਦੀ ਡਿਜੀਟਾਈਜ਼ੇਸ਼ਨ ਯਕੀਨੀ ਬਣਾਉਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected !!