ਗਿਆਨਮ ਸੰਸਕ੍ਰਿਤੀ ਦੇ ਰਾਮਾਇਣ ਪਾਠ ਕੈਂਪ ਦਾ ਸਨਮਾਨ ਸਮਾਰੋਹ ਸਫਲਤਾ ਪੂਰਵਕ ਸੰਪੰਨ
‘ਸਲੋਨੀ ਗੋਇਲ’ ਸਟੱਡੀ ਸਰਕਲ ਚੰਡੀਗੜ ਵਲੋਂ ‘ਦੁਰਗਾ ਵਾਹਿਨੀ’ ਪੁਰਸਕਾਰ ਨਾਲ ਸਨਮਾਨਿਤ

ਮਲੇਰਕੋਟਲਾ- 27 ਜੂਨ ( ਸੂਤਰ )

ਸ਼੍ਰੀ ਖਾਟੂ ਸ਼ਿਆਮ ਤੇ ਸਾਲਾਸਰ ਮੰਦਿਰ ਸਾਜਿਦਾ ਕਲੋਨੀ ਮਲੇਰਕੋਟਲਾ ਵਿਖੇ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ ਦੇ ਸਹਿਯੋਗ ਨਾਲ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਰਾਮਾਇਣ ਪਾਠ ਕੈਂਪ ਦਾ ਸਮਾਪਤੀ ਤੇ ਸਨਮਾਨ ਸਮਾਰੋਹ ਸਫਲਤਾ ਪੂਰਵਕ ਸੰਪੰਨ ਹੋਇਆ।


ਉਕਤ ਪ੍ਰੋਗਰਾਮ ਵਿੱਚ ਮਾਨਯੋਗ ਕੁਲਦੀਪ ਚੰਦ ਅਗਨੀਹੋਤਰੀ ਸਾਬਕਾ ਉਪ ਕੁਲਪਤੀ ਸੈਂਟਰਲ ਹਿਮਾਚਲ ਯੂਨੀਵਰਸਿਟੀ, ਦੇਵਿੰਦਰ ਸਿੰਘ ਸਮਰਸਤਾ ਪ੍ਰਮੁੱਖ ਪੰਜਾਬ, ਮਨਜੀਤ ਸਿੰਘ ਮੈਂਬਰ ਸੈਕਟਰੀ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਹਰਿਆਣਾ ਸਰਕਾਰ, ਪ੍ਰਦੇਸ਼ ਮੈਂਬਰ ਭਾਜਪਾ ਸੁਨੀਲ ਗੋਇਲ, ਰਾਮ ਲਾਲ ਉੱਘੇ ਸਮਾਜ ਸੇਵਕ, ਗੁਰਬਚਨ ਸਿੰਘ ਮੋਖਾ ਸੀਨੀਅਰ ਅਧਿਕਾਰੀ, ਜਗਤ ਕਥੂਰੀਆ ਜ਼ਿਲ੍ਹਾ ਪ੍ਰਧਾਨ ਭਾਜਪਾ ਬਤੌਰ ਮੁੱਖ ਮਹਿਮਾਨ ਮਹਿਮਾਨ ਤੇ ਖਾਸ ਮਹਿਮਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।



ਇਸ ਸਮਾਰੋਹ ਵਿੱਚ ਜਿੱਥੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਉੱਥੇ ਮਾਣਯੋਗ ਕੁਲਦੀਪ ਚੰਦ ਅਗਨੀਹੋਤਰੀ ਸਾਬਕਾ ਉਪਕੁਲਪਤੀ ਸੈਂਟਰਲ ਹਿਮਾਚਲ ਯੂਨੀਵਰਸਿਟੀ ਵਲੋਂ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ ਵੱਲੋਂ ਉਕਤ ਕੈਂਪ ਦੀ ਕਰਤਾ ਧਰਤਾ ਮਿਸ ਸਲੋਨੀ ਗੋਇਲ ਮਿਰਚੀਆ ਨੂੰ ‘ਦੁਰਗਾ ਵਾਹਿਨੀ’ ਖਿਤਾਬ ਨਾਲ ਨਿਵਾਜਿਆ ਗਿਆ ਉੱਥੇ ਸ਼੍ਰੀ ਦੇਵਿੰਦਰ ਜੀ ਨੇ ਤਨੂ ਗਰਗ ਤੇ ਵਿਸ਼ੇਸ਼ਿਕਾ ਸਿੰਘਲ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਇਨ੍ਹਾਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਜਦਕਿ ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਿਰ ਕਮੇਟੀ ਤੇ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਤੇ ਸਨਮਾਨ ਕੀਤਾ ਗਿਆ।


ਜਿੱਥੇ ਜਯੋਤੀ ਪ੍ਰਚੰਡ ਕਰਨ ਦੀ ਰਸਮ ਮਨਜੀਤ ਸਿੰਘ ਜੀ ਵਲੋਂ ਨਿਭਾਈ ਗਈ ਉੱਥੇ ਪੂਜਾ ਪੰਡਿਤ ਰਾਜ ਕੁਮਾਰ ਸ਼ਰਮਾ ਤੇ ਸ਼ਿਵਮ ਸ਼ਰਮਾ ਦੁਆਰਾ ਅਮਿਤ ਜੀ ਮੰਡਲ ਪ੍ਰਧਾਨ ਤੋਂ ਕਰਵਾਈ ਗਈ ਤੇ ਭੰਡਾਰੇ ਦੀ ਵਿਵਸਥਾ ਸੱਤਦੇਵ ਗਰਗ ਵਿੱਕੀ ( ਡਾਇਰੈਕਟਰ ਰਾਸ਼ਟਰੀਯ ਯੁਵਾ ਕੋਆਪਰੇਟਿਵ ਸੋਸਾਇਟੀ ਚੰਡੀਗੜ) ਦੇ ਸਹਿਯੋਗ ਨਾਲ ਕੁਟੀਆ ਮਹਾਰਾਜ ਭੂਰੀ ਵਾਲਿਆਂ (ਪ੍ਰਧਾਨ ਮਦਨ ਮੋਹਨ) ਵਲੋਂ ਨਿਭਾਈ ਗਈ।

ਸਾਬਕਾ ਮਿਉਂਸਪਲ ਕੌਂਸਲਰ ਮਦਨ ਮਦਹੋਸ਼ ਤੇ ਮਾਲਤੀ ਸਿੰਗਲਾ ਵੱਲੋਂ ਸ਼ਿਆਮ ਮੰਡਲ, ਰਾਹੁਲ ਸਿੰਗਲਾ, ਅੰਕੂ ਜ਼ਖ਼ਮੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਪ੍ਰੋਗਰਾਮ ’ਚ ਪੂਰਾ ਸਾਥ ਨਿਭਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਵਰਨਣਯੋਗ ਹੈ ਕਿ ਬੱਚਿਆਂ ਨੂੰ ਸਰਟੀਫਿਕੇਟ, ਪੁਰਸਕਾਰ ਤੇ ਮਿਸਠਾਣ ਦਾ ਪ੍ਰਸ਼ਾਦ ਵੀ ਵੰਡਿਆ ਗਿਆ।




