Uncategorized

ਖਰੀਦ ਏਜੰਸੀਆ ਵੱਲੋਂ ਸਬੰਧਿਤ ਕਿਸਾਨਾਂ ਨੂੰ 717.50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ : ਡਿਪਟੀ ਕਮਿਸ਼ਨਰ

ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 374224 ਮੀਟਰਕ ਟਨ ਕਣਕ ਦੀ ਕੀਤੀ ਜਾ ਚੁੱਕੀ ਹੈ ਖਰੀਦ

ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ.( ਸੂਤਰ )


ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੀਆ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 374224 ਮੀਟਰਕ ਟਨ ਦੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 717.50 ਕਰੋੜ ਰੁਪਏ ਅਦਾਇਗੀ ਸਬੰਧਿਤ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗਰੇਨ ਏਜੰਸੀ ਵੱਲੋਂ 93759 ਮੀਟਰਕ ਟਨ, ਮਾਰਕਫੈੱਡ ਏਜੰਸੀ ਵੱਲੋਂ 102028 ਮੀਟਰਕ ਟਨ, ਪਨਸਪ ਏਜੰਸੀ ਵੱਲੋ 95409 ਮੀਟਰਕ ਟਨ, ਵੇਅਰਹਾਉਸ ਏਜੰਸੀ ਵੱਲੋਂ 83028 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਹਿਮਾਂਸ਼ੂ ਕੁੱਕੜ ਨੇ ਦੱਸਿਆ ਕਿ ਖਰੀਦ ੲੈਜੰਸੀਆਂ ਵੱਲੋਂ 106695 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਕਣਕ ਦੀ ਸੁਚਾਰੂ ਢੰਗ ਨਾਲ ਢੋਆ-ਢੁਆਈ ਲਈ ਤਕਰੀਬਨ 772 ਟਰੱਕਾਂ ਅਤੇ ਵਹੀਕਲਾਂ ’ਤੇ ਵੀ.ਟੀ.ਐਸ / ਜੀ.ਪੀ.ਐਸ ਟਰੈਕਿੰਗ ਸਿਸਟਮ ਲਗਾ ਕੇ ਕੀਤੀ ਜਾ ਰਹੀ ਹੈ ਤਾਂ ਜੋ ਢੋਆ- ਢੁਆਈ ’ਤੇ ਕੜੀ ਨਜ਼ਰ ਰੱਖੀ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!