Uncategorized

ਰਾਮਾਇਣ ਪਾਠ ਕਲਾਸ ਦੇ ਤੇਰ੍ਹਵੇਂ ਦਿਨ ਪ੍ਰੀਖਿਆ ਦਾ ਆਯੋਜਨ

ਮਲੇਰਕੋਟਲਾ 14 ਜੂਨ- ( ਸੂਤਰ )

ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼੍ਰੀ ਸਨਾਤਨ ਧਰਮ ਸਭਾ ਰਜਿ ਮਲੇਰਕੋਟਲਾ ਦੇ ਆਸ਼ੀਰਵਾਦ ਨਾਲ ਸਭਾ ਦੀ ਸਰਪ੍ਰਸਤੀ ਹੇਠ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਰਾਮਾਇਣ ਪਾਠ ਕਲਾਸਾਂ ਦੇ ਤੇਰ੍ਹਵੇਂ ਦਿਨ ਦੀ ਪੂਜਾ ਦਾ ਲਾਭ ਅੰਜਲੀ ਜਿੰਦਲ ਤੇ ਕਵੀਸ਼ਿਕਾ ਜਿੰਦਲ ਨੇ ਉਠਾਇਆ ਜਦਕਿ ਸ਼੍ਰੀ ਸਨਾਤਨ ਧਰਮ ਸਭਾ ਰਜਿ ਵਲੋਂ ਪੁਰਸਕਾਰਾਂ ਦਾ ਵਿਤਰਣ ਕੀਤਾ ਗਿਆ।

ਉਕਤ ਕੈਂਪ ਦੀ ਸਫਲਤਾ ਲਈ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ ਤੇ ਕਰਮ ਚੰਦ ਗੋਇਲ ਦੇ ਵਿਸ਼ੇਸ਼ ਸਹਿਯੋਗ ਦਾ ਧੰਨਵਾਦ ਕਰਦੇ ਹੋਏ ਕੈਂਪ ਇੰਚਾਰਜ ਪ੍ਰਿੰਸੀਪਲ ਸਲੋਨੀ ਗੋਇਲ ਤੇ ਸਹਿਯੋਗੀ ਕਲਾਸ ਟੀਚਰ ਤਨੂ ਗਰਗ ਤੇ ਵਿਸ਼ੇਸ਼ਿਕਾ ਸਿੰਗਲ ਨੇ ਦੱਸਿਆ ਕਿ ਹੁਣ ਤੱਕ ਪੜ੍ਹਾਈ ਗਈ ਬਾਲਮੀਕੀ ਰਾਮਾਇਣ ਦੇ ਬਾਲ ਕਾਂਡ ਵਿੱਚੋਂ ਪ੍ਰੀਖਿਆ ਲਈ ਗਈ।

ਜਿੱਥੇ ਆਰਤੀ ਮਦਨ ਮਦਹੋਸ਼ ਤੇ ਮਾਲਤੀ ਸਿੰਗਲਾ (ਮਿਉਂਸਪਲ ਕੌਂਸਲਰ ਜੋੜੀ) ਨੇ ਕਰਵਾਈ ਉੱਥੇ ਪੂਜਾ ਪੰਡਿਤ ਰਾਜ ਕੁਮਾਰ ਤੇ ਸ਼ਿਵਮ ਨੇ ਕਰਵਾਈ। ਇਸ ਸਮੇਂ ਹਿਤੇਸ਼ ਚਾਵਲਾ, ਪਲਕ ਤਾਇਲ, ਦਿਸ਼ਾ ਜੈਨ, ਨੀਤਿਕਾ ਜੈਨ, ਸੰਜੇ ਵੋਹਰਾ, ਉਰਮਿਲਾ ਗੋਇਲ, ਉਮੇਸ਼ ਅਰੋੜਾ ਤੇ ਸੋਨੂੰ ਮਿਰਚੀਆ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!