Uncategorized

ਬੀ.ਸੀ.ਐਮ. ਆਰੀਆ ਸਕੂਲ ਲੁਧਿਆਣਾ ਦੇ ਵਿਦਿਆਰਥੀਆਂ ਨੇ ਡੀ.ਪੀ.ਆਰ.ਓ. ਦਫਤਰ ਦਾ ਦੌਰਾ ਕਰਕੇ ਮੀਡੀਆ ਦੇ ਕੰਮਕਾਜ ਪ੍ਰਤੀ ਆਪਣੀ ਸਮਝ ਵਧਾਈ

ਵਿਦਿਆਰਥੀਆਂ ਨੂੰ ਪ੍ਰੈਸ ਨੋਟ ਅਤੇ ਮੀਡੀਆ ਤਾਲਮੇਲ ਬਾਰੇ ਦਿੱਤੀ ਗਈ ਜਾਣਕਾਰੀ

ਲੁਧਿਆਣਾ, 23 ਅਪ੍ਰੈਲ ( ਸੂਤਰ )


ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ 12ਵੀਂ ਜਮਾਤ (ਪੱਤਰਕਾਰੀ) ਦੇ 26 ਵਿਦਿਆਰਥੀਆਂ ਨੇ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ (ਡੀ.ਪੀ.ਆਰ.ਓ.) ਲੁਧਿਆਣਾ ਦਾ ਦੌਰਾ ਕਰਕੇ ਮੀਡੀਆ ਕਵਰੇਜ ਦੀ ਪਰਿਭਾਸ਼ਾ ਅਤੇ ਮਹੱਤਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਸ਼ਮੂਲੀਅਤ ਕੀਤੀ।

ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਡਿਪਟੀ ਡਾਇਰੈਕਟਰ ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਡੀ.ਪੀ.ਆਰ.ਓ.) ਪੁਨੀਤ ਪਾਲ ਸਿੰਘ ਗਿੱਲ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ (ਏ.ਪੀ.ਆਰ.ਓ.) ਜਤਿੰਦਰ ਕੋਹਲੀ ਅਤੇ ਗੁਰਮੁਖ ਸਿੰਘ ਨਾਲ ਤਾਲਮੇਲ ਕੀਤਾ।

ਇਹਨਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਪੱਤਰਕਾਰੀ ਅਤੇ ਜਨ ਸੰਚਾਰ ਦੇ ਸਬੰਧ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੀਡੀਆ ਦੇ ਕੰਮਕਾਜ ਅਤੇ ਜਨਤਕ ਸੰਚਾਰ ਪ੍ਰਣਾਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਮੀਡੀਆ ਕਾਰਜਾਂ ਅਤੇ ਜਾਣਕਾਰੀ ਦੇ ਪ੍ਰਸਾਰ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ।

ਦੌਰੇ ਦੌਰਾਨ ਵਿਦਿਆਰਥੀਆਂ ਨੇ ਮੀਡੀਆ ਤਾਲਮੇਲ, ਪ੍ਰੈਸ ਨੋਟ ਡਰਾਫਟਿੰਗ ਅਤੇ ਸਰਕਾਰੀ ਪਹੁੰਚ ਵਿਧੀਆਂ ਦੀ ਸਮਝ ਪ੍ਰਾਪਤ ਕੀਤੀ। ਵਿਦਿਆਰਥੀਆਂ ਲਈ ਇਹ ਪਹਿਲ ਜਾਣਕਾਰੀ ਭਰਪੂਰ ਸਾਬਤ ਹੋਈ ਹੈ। ਇਹ ਉਨ੍ਹਾਂ ਨੂੰ ਪ੍ਰੈਕਟੀਕਲੀ ਸਿੱਖਣ ਦਾ ਤਜਰਬਾ ਪ੍ਰਦਾਨ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਕੈਰੀਅਰ ਦੇ ਮੌਕਿਆਂ ਦੀ ਪੜਚੋਲ ਕਰਨ ਵਿੱਚ ਮਦਦ ਕਰਦੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!