ਸਿਆਮਾ ਅਤਰਜ ਵੱਲੋਂ ਆਰਿਜ ਸ਼ਮਸ਼ਾਦ ਨੂੰ ਪੰਜਵੀਂ ਵਿੱਚੋਂ ਪੁਰੇ ਅੰਕ ਲੈਣ ਤੇ ਕੀਤਾ ਸਨਮਾਨਿਤ

ਮਾਲੇਰਕੋਟਲਾ, 23 ਅਪ੍ਰੇਲ ( ਵਾਸ਼ਿਸ਼ਟ ) :

ਸਥਾਨਕ ਮਲੇਰਕੋਟਲਾ ਦੀ ਨਾਮੀ ਫ਼ਰਮ ਸਿਆਮਾ ਅਤਰਜ ਸ਼ਹਿਰ ਦੇ ਲਗਭਗ ਹਰ ਸਮਾਜਿਕ ਤੇ ਲੋਕ ਭਲਾਈ ਕਾਰਜਾਂ ਵਿੱਚ ਅਪਣਾ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਹੈ। ਸਿਆਮਾ ਅਤਰਜ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਨੂੰ ਵੱਖ ਵੱਖ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਕੱਲ੍ਹ ਪੰਜਵੀਂ ਜਮਾਤ ਦੇ ਪੇਪਰਾਂ ਵਿੱਚੋਂ ਪਹਿਲੀ ਡਵੀਜ਼ਨ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਿਆਮਾ ਅਤਰਜ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਲੜੀ ਵਿੱਚ ਸਭ ਤੋਂ ਉੱਪਰ ਰਹਿਣ ਵਾਲੇ ਹੋਣਹਾਰ ਵਿਦਿਆਰਥੀ ਆਰਿਜ ਸ਼ਮਸ਼ਾਦ ਪੁੱਤਰ ਮੁਹੰਮਦ ਸ਼ਮਸ਼ਾਦ ਸੋਨੀ ( ਪੱਤਰਕਾਰ ) ਜਿਸ ਨੇ ਪੰਜਵੀਂ ਜਮਾਤ ਦੇ ਪੇਪਰਾਂ ਵਿੱਚ 500 ਅੰਕਾਂ ਵਿੱਚੋਂ ਪੁਰੇ 500 ਅੰਕ ਲਏ ਹਨ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕਰਕੇ ਬੱਚੇ ਦੀ ਹੌਸਲਾ ਅਫਜਾਈ ਕੀਤੀ ਗਈ।

ਸਿਆਮਾ ਅਤਰਜ ਦੇ ਐਮ. ਡੀ. ਮੁਸਲਿਮ ਸਿਆਮਾ ਨੇ ਕਿਹਾ ਕਿ ਸਾਨੂੰ ਸ਼ੁਰੂ ਤੋਂ ਹੀ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਅਗਲੀ ਪੜਾਈ ਲਈ ਬੱਚੇ ਹੋਰ ਵੀ ਮਿਹਨਤ ਕਰਕੇ ਇਕ ਕਾਬਿਲ ਤੇ ਜ਼ਿੰਮੇਵਾਰ ਵਿਅਕਤੀ ਬਣ ਸਕਣ।

ਇਸ ਸਮੇਂ ਪ੍ਰਸਿੱਧ ਬਲਾਗਰ ਸਰਪੰਚ ਅਤੇ ਲਾਲਾ ਜੀ ਵੱਲੋਂ ਵੀ ਆਰਿਜ ਸ਼ਮਸ਼ਾਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਕਿਹਾ ਕਿ ਇਸ ਤਰਾਂ ਦੀ ਹੌਸਲਾ ਅਫਜਾਈ ਸਾਨੂੰ ਵੱਧ ਤੋਂ ਵੱਧ ਕਰਕੇ ਕੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀ ਆਪਣਾ ਸਮਾਂ ਸਿਰਫ਼ ਪੜਾਈ ਦੇ ਉੱਪਰ ਹੀ ਲਗਾ ਕੇ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇ ਅਤੇ ਬੱਚੇ ਬੁਰਾਈਆਂ ਤੋਂ ਦੂਰ ਰਹਿਣਗੇ।




