Uncategorized

ਰਣਧੀਰ ਸਿੰਘ ਧੀਰਾ ਖੁੱਡੀਆਂ ਦੇ ਲੰਬੀ ਹਲਕੇ ਵਿੱਚ ਪਹੁੰਚਣ ਤੇ ਇਲਾਕਾ ਨਿਵਾਸੀਆਂ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

ਖੁੱਡੀਆਂ ਨੇ ਸਰਕਾਰ ਦਾ ਕੀਤਾ ਤਹਿ ਦਿਲੋਂ ਧੰਨਵਾਦ

ਲੰਬੀ 10 ਜੂਨ ( ਸੂਤਰ )


ਸ. ਰਣਧੀਰ ਸਿੰਘ ਧੀਰਾ ਖੁੱਡੀਆਂ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਆਪਣੇ ਜੱਦੀ ਹਲਕੇ ਲੰਬੀ ਦੇ ਪਿੰਡ ਖੁੱਡੀਆ ਗੁਲਾਬ ਸਿੰਘ ਪਹੁੰਚਣ ਤੇ ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਗਾਤ ਕੀਤਾ।

ਜਿਕਰਯੋਗ ਸ.ਖੁੱਡੀਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਬਾਦਲ,ਲੰਬੀ ਅਤੇ ਪਿੰਡ ਖੁੱਡੀਆ ਗੁਲਾਬ ਸਿੰਘ ਵਿਖੇ ਇੱਕ ਵੱਡੇ ਕਾਰਾਂ ਦੇ ਕਾਫਲੇ ਦੇ ਰੂਪ ਵਿੱਚ ਪਹੁੰਚੇ ਹਨ।

ਇਸ ਮੌਕੇ ਤੇ ਇਲਾਕਾ ਨਿਵਾਸੀਆਂ ਦੀ ਵਧਾਈ ਕਬੂਲ ਕਰਦਿਆਂ ਸ.ਧੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਦੇਖਦਿਆਂ ਉਹਨਾਂ ਨੂੰ ਇੱਕ ਜੁੰਮੇਵਾਰੀ ਵਾਲਾ ਆਹੁਦਾ ਦੇ ਕੇ ਉਹਨਾਂ ਦਾ ਅਤੇ ਇਲਾਕਾ ਮਾਣ ਸਤਿਕਾਰ ਵਧਾਇਆ ਹੈ।

ਉਹਨਾਂ ਆਸ ਪ੍ਰਗਟਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ ਅਤੇ ਲੋਕਾਂ ਅਤੇ ਇਲਾਕੇ ਦੀ ਹਮੇਸ਼ਾ ਸੇਵਾ ਕਰਦੇ ਰਹਿਣਗੇ।

ਉਹਨਾਂ ਕਿਹਾ ਕਿ ਸਵਰਗੀ ਜੱਥੇਦਾਰ ਸ. ਜਗਦੇਵ ਸਿੰਘ ਖੁੱਡੀਆਂ ਨੂੰ ਆਪਣਾ ਆਈਡਲ ਮੰਨਦੇ ਹਨ, ਜਿਹਨਾਂ ਦੀ ਇਮਾਨਦਾਰੀ ਅਤੇ ਵਫਾਦਾਰੀ ਹਮੇਸ਼ਾ ਦੁਨੀਆਂ ਅੱਜ ਵੀ ਯਾਦ ਕਰਦੀ ਹੈ ਅਤੇ ਉਹਨਾਂ ਦੇ ਦਿਖਾਏ ਪੂਰਨਿਆਂ ਤੇ ਹਮੇਸ਼ਾ ਉਹ ਚਲਦੇ ਰਹਿਣਗੇ।

ਨਵ ਨਿਯੁਕਤ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਸੀਨੀਅਰ ਆਗੂ ਸ੍ਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਵੱਲੋਂ ਜਤਾਏ ਗਏ ਵਿਸ਼ਵਾਸ ਨੂੰ ਹਮੇਸ਼ਾ ਕਾਇਮ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ।

ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ, ਸਰਪੰਚ,ਪੰਚ ਅਤੇ ਪਤਵੰਤੇ ਵਿਅਕਤੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!