Uncategorized

ਬੈਕਫਿੰਕੋ ਚੇਅਰਮੈਨ ਨੇ ਸ਼ਾਮਚੁਰਾਸੀ ਦੇ ਸਕੂਲਾਂ ’ਚ 25 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਲਾਸ ਰੂਮਾਂ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 19 ਅਪ੍ਰੈਲ ( ਸੂਤਰ )


ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਨੇ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਵਿਦਿਆਰਥੀਆਂ ਨੂੰ ਬਿਹਤਰ ਸੁਵਿਧਾਵਾਂ ਉਪਲਬੱਧ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ’ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡ ਗਜ, ਧੂਤਕਲਾਂ ਅਤੇ ਢੋਲਵਾਹਾ ਵਿਚ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਕਲਾਸ ਰੂਮਾਂ ਦਾ ਉਦਘਾਟਨ ਕੀਤਾ।

ਇਸੇ ਕੜੀ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਯਤਨਾਂ ਨਾਲ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਆਧੁਨਿਕ ਸੁਵਿਧਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪੇਂਡੂ ਹਲਕਿਆਂ ਦੇ ਬੱਚਿਆਂ ਨੂੰ ਵੀ ਗੁਣਵੱਤਾਪੂਰਨ ਸਿੱਖਿਆ ਮਿਲ ਸਕੇ।

ਚੇਅਰਮੈਨ ਸੰਦੀਪ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਊਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਕਲਾਸ ਰੂਮਾਂ ਦੇ ਨਿਰਮਾਣ ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਵਾਤਾਵਰਣ ਮਿਲੇਗਾ ਅਤੇ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ।

ਇਸ ਮੌਕੇ ਰਜਨੀ ਸ਼ਰਮਾ ਸਰਪੰਚ, ਹੇਮਲਤਾ ਚੇਅਰਪਰਸਨ ਐਸ.ਐਮ.ਸੀ, ਸੰਦੀਪ ਕੁਮਾਰ, ਸਰਬਜੀਤ ਸਿੰਘ ਬੀ.ਐਨ.ਓ, ਸਕੂਲ ਮੁਖੀ ਮਮਤਾ ਰਾਣੀ, ਪੰਚਾਇਤ ਮੈਂਬਰ ਰਾਕੇਸ਼ ਕੁਮਾਰ, ਨਵਜੋਤ ਸਿੰਘ, ਕਮਲਜੀਤ ਕੌਰ ਸਰਪੰਚ, ਪ੍ਰੀਤੀ ਬਾਲਾ ਐਸ.ਐਮ.ਸੀ. ਚੇਅਰਪਰਸਨ, ਨਿਰਮਲ ਸਿੰਘ, ਨੰਬਰਦਾਰ, ਬਲਵੰਤ ਸਿੰਘ ਸੀ.ਐਚ.ਟੀ. ਮੁਖਤਿਆਰ ਸਿੰਘ ਸਕੂਲ ਮੁਖੀ, ਰਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਤਕਲਾਂ, ਜਸਵੀਰ ਸਿੰਘ, ਕਨੂ ਪ੍ਰਿਆ ਸਰਪੰਚ, ਪਵਨ ਕੁਮਾਰ ਡਡਵਾਲ ਨੰਬਰਦਾਰ, ਗੁਰਮੁੱਖ ਸਿੰਘ ਸਕੂਲ ਮੁਖੀ, ਰਮਨ ਕੁਮਾਰ, ਮੁਕੇਸ਼ ਡਡਵਾਲ ਬਲਾਕ ਪ੍ਰਧਾਨ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!