Uncategorized

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਮਲਹੋਤਰਾ ਵੱਲੋਂ ਡਰੱਗ ਅਤੇ ਸੋਸ਼ਲ-ਇਕਨਾਮਿਕ ਸੈਂਸਸ ਲਈ ਅਰਜ਼ੀਆਂ ਦੇਣ ਦੀ ਅਪੀਲ

ਫਰੀਦਕੋਟ 31 ਮਾਰਚ ( ਸੂਤਰ )


ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਰੀਦਕੋਟ ਸ੍ਰੀ ਸੰਦੀਪ ਮਲਹੋਤਰਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ “ਡਰੱਗ ਅਤੇ ਸੋਸ਼ਿਓ-ਇਕਨਾਮਿਕ ਸੈਂਸਸ” ਲਈ ਯੋਗ ਕਰਮਚਾਰੀਆਂ ਨੂੰ ਐਨਯੂਮੇਰੇਟਰ (ਗਿਣਤੀਕਾਰ) ਵਜੋਂ ਅਰਜ਼ੀਆਂ ਦੇਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਸੈਂਸਸ ਦਾ ਉਦੇਸ਼ ਜ਼ਿਲ੍ਹੇ ਵਿੱਚ ਨਸ਼ਿਆਂ ਸਬੰਧੀ ਹਾਲਾਤਾਂ ਅਤੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਬਾਰੇ ਸਹੀ ਡਾਟਾ ਇਕੱਠਾ ਕਰਨਾ ਹੈ, ਜਿਸ ਨਾਲ ਸਰਕਾਰ ਵੱਲੋਂ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮਲਹੋਤਰਾ ਨੇ ਦੱਸਿਆ ਕਿ ਐਨਯੂਮੇਰੇਟਰ (ਗਿਣਤੀਕਾਰ) ਵਜੋਂ ਅਰਜ਼ੀ ਦੇਣ ਲਈ ਉਮੀਦਵਾਰ ਦਾ ਪੰਜਾਬ ਸਰਕਾਰ ਦਾ ਕਰਮਚਾਰੀ (ਰੈਗੂਲਰ ਜਾਂ ਕਾਂਟ੍ਰੈਕਚੁਅਲ) ਹੋਣਾ ਅਤੇ ਘੱਟੋ-ਘੱਟ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਐਨਯੂਮੇਰੇਟਰਾਂ (ਗਿਣਤੀਕਾਰਾਂ) ਨੂੰ ਲਗਭਗ 250 ਘਰਾਂ ਦਾ ਸਰਵੇ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਹ ਸੈਂਸਸ 5 ਅਪ੍ਰੈਲ 2026 ਤੋਂ ਸ਼ੁਰੂ ਹੋ ਕੇ 45 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇਹ ਕੰਮ ਸਰਕਾਰ ਵੱਲੋਂ ਪ੍ਰਦਾਨ ਕੀਤੀ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤਾ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਯੂਮੇਰੇਟਰਾਂ (ਗਿਣਤੀਕਾਰਾਂ) ਨੂੰ ਪ੍ਰਤੀ ਘਰ 250 ਰੁਪਏ ਦੇ ਹਿਸਾਬ ਨਾਲ ਮਾਨਭੱਤਾ ਦਿੱਤਾ ਜਾਵੇਗਾ, ਜੋ ਕਿ 250 ਘਰਾਂ ਲਈ ਲਗਭਗ 62,500 ਰੁਪਏ ਬਣਦਾ ਹੈ।

ਉਨ੍ਹਾਂ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਮਿਆਦ ਅੰਦਰ ਆਪਣੀਆਂ ਅਰਜ਼ੀਆਂ ਜਲਦੀ ਤੋਂ ਜਲਦੀ ਜਮ੍ਹਾ ਕਰਵਾਉਣ ਅਤੇ ਇਸ ਮਹੱਤਵਪੂਰਨ ਸਰਵੇ ਵਿੱਚ ਆਪਣਾ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button
error: Content is protected !!