Uncategorized

ਭਾਈ ਜਗਦੀਸ਼ ਸਿੰਘ ਘੁੰਮਣ ਅਗਲੇ ਦੋ ਸਾਲਾਂ ਲਈ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਲੇਰਕੋਟਲਾ ਦੇ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਗਏ

ਹੈੱਡ ਗਰੰਥੀ ਭਾਈ ਅਵਤਾਰ ਸਿੰਘ ਬਧੇਸਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਨਵੀਂ ਪ੍ਰਬੰਧਕ ਕਮੇਟੀ ਨੂੰ ਮੁਬਾਰਕਵਾਦ ਦਿੱਤੀ

ਮਲੇਰਕੋਟਲਾ: 29 ਮਾਰਚ ( ਵਾਸ਼ਿਸ਼ਟ )


ਨਵਾਬ ਮਲੇਰਕੋਟਲਾ ਖਾਨ ਬਹਾਦਰ ਨਵਾਬ ਅਹਿਮਦ ਅਲੀ ਖਾਨ ਵੱਲੋਂ ਮਹਾਨ ਵਿਦਿਆ ਦਾਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਰੂਹਾਨੀ ਕੀਰਤਨ ਤੋਂ ਪ੍ਰਭਾਵਿਤ ਹੋ ਕੇ 15 ਫਰਵਰੀ 1906 ਨੂੰ ਦਾਨ ਕੀਤੀ 27 ਬਿੱਘੇ ਜਮੀਨ ਉਪਰ ਸੁਸ਼ੋਭਿਤ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਲੇਰਕੋਟਲਾ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਭਾਈ ਜਗਦੀਸ਼ ਸਿੰਘ ਘੁੰਮਣ ਨੂੰ ਕਮੇਟੀ ਦਾ ਅਗਲੇ ਦੋ ਸਾਲ ਲਈ ਸਰਵ ਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ।

ਪ੍ਰਧਾਨ ਭਾਈ ਘੁੰਮਣ ਦੇ ਨਾਲ ਪੰਜ ਅਹੁੱਦੇਦਾਰਾਂ ਸਮੇਤ 16 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਵੀ ਚੋਣ ਕੀਤੀ ਗਈ।ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਵਰ੍ਹਿਆਂ ਦਾ ਲੇਖਾ ਜੋਖਾ ਪੇਸ਼ ਕਰਕੇ ਨਵੇਂ ਦਰਬਾਰ ਸਾਹਿਬ ਦੀ ਮੁਕੰਮਲ ਹੋਈ ਕਾਰ ਸੇਵਾ ਅਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਹੈੱਡ ਗਰੰਥੀ ਭਾਈ ਅਵਤਾਰ ਸਿੰਘ ਬਧੇਸਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਨਵੀਂ ਪ੍ਰਬੰਧਕ ਕਮੇਟੀ ਨੂੰ ਮੁਬਾਰਕਵਾਦ ਦਿੱਤੀ ਗਈ।

ਚੁਣੀ ਗਈ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਭਾਈ ਘੁੰਮਣ ਦੇ ਨਾਲ ਭਾਈ ਬਹਾਦਰ ਸਿੰਘ ਭੂਦਨ ਨੂੰ ਸਰਪ੍ਰਸਤ, ਭਾਈ ਜਤਿੰਦਰ ਸਿੰਘ ਮਹੋਲੀ ਨੂੰ ਕਾਰਜਕਾਰੀ ਪ੍ਰਧਾਨ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ ਨੂੰ ਜਨਰਲ ਸਕੱਤਰ ਅਤੇ ਭਾਈ ਹਾਕਮ ਸਿੰਘ ਚੱਕ ਨੂੰ ਮੁੱਖ ਸਲਾਹਕਾਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਵਿਚ ਬੀਬੀ ਚਰਨਜੀਤ ਕੌਰ ਪੰਧੇਰ,ਭਾਈ ਗੁਰਚਰਨ ਸਿੰਘ ਪੰਜਾਬ ਟੀ ਵੀ, ਭਾਈ ਅਮਰੀਕ ਸਿੰਘ ਬਜਾਜ,ਭਾਈ ਲਖਵੀਰ ਸਿੰਘ ਸਰਵਰਪੁਰ, ਭਾਈ ਤਰਸ਼ੇਮ ਸਿੰਘ ਨਾਰੋਮਾਜਰਾ, ਭਾਈ ਗੁਰਦੇਵ ਸਿੰਘ ਸੱਦੋਪੁਰ, ਭਾਈ ਨਰਿੰਦਰਜੀਤ ਸਿੰਘ ਰਾਣਾ ਸੰਗਾਲੀ,ਭਾਈ ਤੇਜਵੰਤ ਸਿੰਘ ਸੱਦੋਪੁਰ,ਭਾਈ ਅਮਰਜੀਤ ਸਿੰਘ ਰੋਹਣੋਂ, ਭਾਈ ਦਵਿੰਦਰਜੀਤ ਸਿੰਘ ਸੈਣੀ ਅਤੇ ਭਾਈ ਲਖਵੀਰ ਸਿੰਘ ਬਬਲੀ ਗੱਜਣਮਾਜਰਾ ਨੂੰ ਸੇਵਾ ਸੌਂਪੀ ਗਈ ਹੈ।

ਨਵੇਂ ਚੁਣੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਾਕਾ ਅਮਰਿੰਦਰ ਸਿੰਘ ਮੰਡੀਆਂ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਕੁਲਵੰਤ ਸਿੰਘ ਗੱਜਣਮਾਜਰਾ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ, ਮਨਸ਼ਾਂਤ ਸਿੰਘ ਢੀਂਡਸਾ ਜਲਾਲਾਬਾਦ, ਕੁਲਜਿੰਦਰ ਸਿੰਘ ਬੂੰਗਾ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ, ਇੰਦਰਜੀਤ ਸਿੰਘ ਮੁੰਡੇ ਕੇ.ਐਸ. ਕੰਬਾਈਨਜ,ਪ੍ਰਿੰਸੀਪਲ ਗੁਰਪਰੀਤ ਸਿੰਘ ਜਵੰਧਾ, ਸਰਪੰਚ ਕੁਲਵਿੰਦਰ ਸਿੰਘ ਹਿੰਮਤਾਣਾ ਅਤੇ ਪ੍ਰਿੰਸੀਪਲ ਜੰਗ ਸਿੰਘ ਨਾਰੋਮਾਜਰਾ ਆਦਿ ਸਿੱਖ ਆਗੂਆਂ ਨੇ ਗੁਰੁ ਘਰ ਦੇ ਨਵੇਂ ਸੇਵਾਦਾਰ ਆਗੂਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸ਼ਾ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Content is protected !!