Uncategorized

ਮੇਅਰ ਕੁੰਦਨ ਗੋਗੀਆ ਨੇ ਅਗਰਸੈਨ ਹਸਪਤਾਲ ਵਿਖੇ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ

ਵੱਖ-ਵੱਖ ਮਾਹਰ ਡਾਕਟਰਾਂ ਨੇ 440 ਮਰੀਜਾਂ ਦਾ ਚੈਕਅਪ, 10 ਈਸੀਜ, 88 ਲੈਬਾਰਟਰੀ ਟੈਸਟ ਤੇ 100 ਮਰੀਜਾਂ ਦੇ ਐਕਸਰੇ ਕੀਤੇ

ਪਟਿਆਲਾ, 29 ਮਾਰਚ ( ਸੂਤਰ )


ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅਗਰਸੈਨ ਹਸਪਤਾਲ ਵਿਖੇ ਸਵਰਗੀ ਸ੍ਰੀਮਤੀ ਰਸ਼ਮੀ ਗੁਪਤਾ ਤੇ ਮਾਸਟਰ ਆਸ਼ੂ ਗੁਪਤਾ ਦੀ ਯਾਦ ਵਿੱਚ ਲਗਾਏ ਗਏ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ। ਕੁੰਦਨ ਗੋਗੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਗਰਸੈਨ ਹਸਪਤਾਲ ਨੂੰ ਵੀ ਲਿਆਂਦਾ ਜਾਵੇਗਾ ਅਤੇ ਇੱਥੇ ਵੀ ਮਰੀਜਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁਹਈਆ ਕਰਵਾਈ ਜਾਵੇਗੀ।


ਇਸ ਕੈਂਪ ਦੌਰਾਨ ਐਡਵੋਕੇਟ ਵਿਜੇ ਮੋਹਨ ਪ੍ਰਧਾਨ ਅਤੇ ਮੇਬਰ ਐਸ ਡੀ ਕੁਮਾਰ ਸਭਾ ਨੇ ਦੱਸਿਆ ਕ‌ਿ ਇਹ ਕੈਂਪ ਡਾ. ਸੁਰੇਸ਼ ਗੁਪਤਾ ਅਤੇ ਉਨ੍ਹਾਂ ਦੇ ਬੱਚਿਆਂ ਰੀਮਾ, ਰੀਤੂ, ਸ਼ੈਲੀ ਤੇ ਸੂਰਜ ਗੁਪਤਾ ਵੱਲੋਂ ਲਗਵਾਇਆ ‌ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਲਾਸਟਿਕ ਸਰਜਰੀ ਦੇ ਮਾਹਰ ਡਾ. ਕੁਲਦੀਪ ਗਰਗ, ਹੱਡੀਆਂ ਦੇ ਮਾਹਰ ਡਾ. ਜੇ.ਪੀ ਐਸ ਵਾਲੀਆ, ਸਰਜਰੀ ਦੇ ਡਾ. ਵਿਸ਼ਾਲ ਖਰਬੰਦਾ, ਬੱਚਿਆਂ ਦੇ ਮਾਹਰ ਡਾ. ਪਰਵੀਨ ਮਿੱਤਲ, ਅੱਖਾਂ ਦੇ ਮਾਹਰ ਡਾ. ਵਰਿੰਦਰ ਗਰਗ, ਮੈਡੀਸਨ ਦੇ ਮਾਹਰ ਡਾ. ਹਰਚਰਨ ਸਿੰਘ, ਦੰਦਾਂ ਦੇ ਡਾ. ਮਨਮੀਤ ਕੌਰ, ਈਐਨਟੀ ਦੇ ਡਾ. ਬੀਐਸ ਸੋਹਲ, ਪੈਥੌਲੋਜਿਸਟ ਡਾ ਵਿਕਾਸ ਟੰਡਨ ਦੀ ਟੀਮ ਨੇ 440 ਮਰੀਜਾਂ ਦਾ ਚੈਕਅਪ, 10 ਈਸੀਜ, 88 ਲੈਬਾਰਟਰੀ ਟੈਸਟ ਤੇ 100 ਮਰੀਜਾਂ ਦੇ ਐਕਸਰੇ ਕੀਤੇ।

ਇਸ ਦੌਰਾਨ ਬੋਨ ਡੈਨਸਿਟੀ, ਐਨਕਾਂ, ਐਕਸਰੇ, ਕੰਨਾਂ ਦੀ ਸੁਨਣ ਸ਼ਕਤੀ ਦਾ ਟੈਸਟ, ਫੈਫੜਿਆਂ ਦੇ ਟੈਸਟ, ਈਸੀਜੀ, ਲੈਬ ਟੈਸਟ ਸਮੇਤ ਦਵਾਈਆਂ ਤੇ ਟੁਥ ਪੇਸਟ ਵੀ ਦਿੱਤੇ ਗਏ।

Related Articles

Leave a Reply

Your email address will not be published. Required fields are marked *

Back to top button
error: Content is protected !!