ਅਪਣੇ ਮਰਹੂਮ ਬੇਟੇ ਆਕਿਲ ਅਖ਼ਤਰ ਦੀ ਯਾਦ ਵਿੱਚ ਹਥਨ ਵਾਸੀਆਂ ਨੂੰ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਪਰਿਵਾਰ ਵੱਲੋਂ ਐਂਬੂਲੈਂਸ ਭੇਂਟ ਕੀਤੀ ਜਾਵੇਗੀ:- ਮੁੱਖ ਬੁਲਾਰਾ “ਮਾਲੇਰਕੋਟਲਾ ਹਾਊਸ”
"ਮਾਲੇਰਕੋਟਲਾ ਹਾਊਸ" ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਉਂਦਾ ਹੈ

ਮਾਲੇਰਕੋਟਲਾ 29 ਮਾਰਚ ( ਸੂਤਰ )

ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪਰਿਵਾਰ ਵੱਲੋਂ ਅਪਣੇ ਮਰਹੂਮ ਬੇਟੇ ਆਕਿਲ ਅਖ਼ਤਰ ਦੀ ਯਾਦ ਵਿੱਚ ਹਲਕੇ ਦੇ ਪਿੰਡ ਹਥਨ ਨੂੰ 31 ਮਾਰਚ ਦਿਨ ਮੰਗਲਵਾਰ ਨੂੰ ਨਵੀਂ ਐਂਬੂਲੈਂਸ ਭੇਂਟ ਕੀਤੀ ਜਾਵੇਗੀ।

ਉੱਕਤ ਜਾਣਕਾਰੀ “ਮਾਲੇਰਕੋਟਲਾ ਹਾਊਸ” ਦੇ ਮੁੱਖ ਬੁਲਾਰੇ ਮੁਹੰਮਦ ਅਨਵਾਰ ਮਹਿਬੂਬ ਨੇ ਦਿੰਦਿਆਂ ਦੱਸਿਆ ਕਿ 27 ਫ਼ਰਵਰੀ 2026 ਨੂੰ ਪਿੰਡ ਹਥਨ ਦੇ ਕਾਂਗਰਸੀ ਵਰਕਰਾਂ ਦੀ ਹੋਈ ਮੀਟਿੰਗ ਵਿੱਚ ਜੋ ਵਾਅਦਾ ਕੀਤਾ ਗਿਆ ਸੀ, “ਮਾਲੇਰਕੋਟਲਾ ਹਾਊਸ” ਨੇ ਉਸ ਨੂੰ ਪੂਰਾ ਕਰ ਦਿੱਤਾ ਹੈ।

ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਮਾਰਚ ਖ਼ਤਮ ਹੋਣ ਤੋਂ ਪਹਿਲਾਂ ਹੀ ਐਂਬੂਲੈਂਸ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਮੁੱਖ ਬੁਲਾਰੇ ਨੇ ਕਿਹਾ ਮੁਸਤਫ਼ਾ ਅਤੇ ਰਜ਼ੀਆ ਪਰਿਵਾਰ ਦੀ ਰਵਾਇਤ ਰਹੀ ਹੈ ਕਿ ਉਹ ਕਦੇ ਝੂਠੇ ਵਾਅਦੇ ਨਹੀਂ ਕਰਦੇ ਜੋ ਕਹਿੰਦੇ ਹਨ ਉਸ ਨੂੰ ਨਿਭਾਉਂਦੇ ਹਨ ।

ਹੁਣ ਸਾਰੇ ਜ਼ਰੂਰੀ ਸਾਜ਼ੋ-ਸਾਮਾਨ ਨਾਲ ਲੈਸ ਇਹ ਨਵੀਂ ਐਂਬੂਲੈਂਸ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਸ ਸੋਮਵਾਰ ਨੂੰ ਮਾਲੇਰਕੋਟਲਾ ਹਾਊਸ ਪਹੁੰਚ ਜਾਵੇਗੀ ।

“ਮਾਲੇਰਕੋਟਲਾ ਹਾਊਸ” (ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫ਼ਾ) ਵੱਲੋਂ ਇਕਲੌਤੇ ਸਪੁੱਤਰ ਮਰਹੂਮ ਆਕਿਲ ਅਖ਼ਤਰ ਦੀ ਯਾਦ ਵਿੱਚ ਇਸ ਦਾ ਨਾਮ “ਆਕਿਲ ਐਂਬੂਲੈਂਸ ਸੇਵਾ” ਰੱਖਿਆ ਗਿਆ ਹੈ । 31ਮਾਰਚ ਮੰਗਲਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਉਹਨਾਂ ਦਾ ਪਰਿਵਾਰ ਇਹ ਐਂਬੂਲੈਂਸ ਪਿੰਡ ਵਾਸੀਆਂ ਹਵਾਲੇ ਕਰੇਗਾ।




