Uncategorized

ਐਗਰੀ ਸਟੈਕ ਅਧੀਨ ਕਿਸਾਨਾਂ ਦੀ ਰਜਿਸਟੇ੍ਰਸ਼ਨ ਦਾ ਕੰਮ ਬਿਲਕੁਲ ਮੁਫਤ

ਕਿਸਾਨਾਂ ਦੀ ਫਾਰਮਰ ਆਈ.ਡੀ.ਬਣਾਉਣ ਦਾ ਕੋਈ ਪੈਸਾ ਨਾ ਵਸੂਲਿਆ ਜਾਵੇ- ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 24 ਮਾਰਚ ( ਸੂਤਰ )


ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਇੰਨਪੁਟਸ ਜਿਵੇਂ ਕਿ ਖਾਦਾਂ ਅਤੇ ਖੇਤੀ ਮਸ਼ੀਨਰੀ ਤੇ ਦਿੱਤੀ ਜਾਂਦੀ ਸਬਸਿਡੀ ਜਾਰੀ ਰੱਖਣ ਲਈ ਫਾਰਮਰ ਆਈ.ਡੀ. ਬਣਾਉਣੀ ਲਾਜਮੀ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਭਾਰਤ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਲੈਣ ਲਈ ਫਾਰਮਰ ਆਈ.ਡੀ. ਬਣਾਉਣਾ ਜਰੂਰੀ ਹੋ ਗਿਆ ਹੈ, ਜਿਵੇਂ ਕਿ ਕਿਸਾਨਾਂ ਦੀ ਜਮੀਨ ਦਾ ਵੇਰਵਾ ਤਾਂ ਪਹਿਲਾਂ ਹੀ ਆਨਲਾਈਨ ਹੋ ਚੁੱਕਾ ਹੈ, ਹੁਣ ਉਸ ਨੂੰ ਅਧਾਰ ਕਾਰਡ ਨਾਲ ਜੋੜਿਆ ਜਾ ਰਿਹਾ ਹੈ।

ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਹਨਾਂ ਕੈਂਪਾਂ ਵਿੱਚ ਸੀHਐਸHਸੀH ਸੈਂਟਰਾਂ ਦੇ ਨੁਮਾਇੰਦਿਆਂ ਦੁਆਰਾ ਵੀ ਸ਼ਮੂਲੀਅਤ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਦੀਆਂ ਫਾਰਮਰ ਆਈ. ਡੀ. ਬਣਾਈਆਂ ਜਾ ਰਹੀ ਹਨ।

ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਇਹ ਆਈ.ਡੀਜ.ਬਿਲਕੁਲ ਮੁਫਤ ਬਣਾਈਆਂ ਜਾ ਰਹੀਆਂ ਹਨ। ਸੀ.ਐਸ.ਸੀ. ਸੈਂਟਰ ਦਾ ਕੋਈ ਵੀ ਵੀ ਐਲ ਈ ਇਹ ਆਈ. ਡੀ. ਬਣਾਉਣ ਦੀ ਕੋਈ ਵੀ ਫੀਸ ਨਾ ਵਸੂਲੇ। ਉਹਨਾਂ ਸਮੂਹ ਕਿਸਾਨਾਂ ਅਪੀਲ ਕੀਤੀ ਕਿ ਜੇਕਰ ਕੋਈ ਵੀ ਸੀ.ਐਸ.ਸੀ.ਸੈਂਟਰ ਦਾ ਕਰਮਚਾਰੀ ਫਾਰਮਰ ਆਈ.ਡੀ.ਬਣਾਉਣ ਲਈ ਫੀਸ ਵਸੂਲਦਾ ਹੈ ਤਾਂ ਇਸ ਸਬੰਧੀ ਆਪਣੇ ਬਲਾਕ/ਪਿੰਡ ਨਾਲ ਸਬੰਧਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇੇ।

Related Articles

Leave a Reply

Your email address will not be published. Required fields are marked *

Back to top button
error: Content is protected !!