Uncategorized

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ-3 ਤਹਿਤ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਿਹਰੀ ਮੌਕਾ

https://pminternship.mca.gov.in/ ਵੈਬਸਾਈਟ 'ਤੇ ਜਾ ਕੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ 3 ਦੇ ਤਹਿਤ ਚੋਟੀ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਤਜਰਬਾ ਅਤੇ ਹੁਨਰ ਪ੍ਰਾਪਤ ਕਰਨ ਲਈ ਅਰਜੀ ਫਾਰਮ ਅਪਲਾਈ ਕੀਤਾ ਜਾ ਸਕਦਾ ਹੈ

ਬਟਾਲਾ, 14 ਜੂਨ ( ਸੂਤਰ )

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ 3 ਸ਼ੁਰੂ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ੳ. ਡੀ.ਬੀ.ਈ.ਈ ਗੁਰਦਾਸਪੁਰ ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨ ਜੋ ਰੋਜਗਾਰ ਦੇ ਮੌਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ
https://pminternship.mca.gov.in/ ਵੈਬਸਾਈਟ ‘ਤੇ ਜਾ ਕੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ 3 ਦੇ ਤਹਿਤ ਚੋਟੀ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਤਜਰਬਾ ਅਤੇ ਹੁਨਰ ਪ੍ਰਾਪਤ ਕਰਨ ਲਈ ਅਰਜੀ ਫਾਰਮ ਅਪਲਾਈ ਕਰ ਸਕਦੇ ਹਨ ।

ਉਨ੍ਹਾਂ ਦੱਸਿਆ ਕਿ ਸ ਸਕੀਮ ਦਾ ਉਦੇਸ਼ ਨੌਜਵਾਨਾਂ ਨੂੰ ਅਸਲ ਕਾਰੋਬਾਰੀ ਮਾਹੌਲ ਵਿੱਚ ਸਿਖਲਾਈ ਦੇ ਕੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ । ਚੁਣੇ ਗਏ ਇੰਟਰਨਜ਼ ਨੂੰ ਪੂਰੀ ਇੰਟਰਨਸ਼ਿਪ ਦੌਰਾਨ 9,000/- ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਜੋ ਸਿੱਖਿਆਰਥੀ/ਨੌਜਵਾਨ ਇਸ ਇੰਟਰਨਸ਼ਿਪ ਨੂੰ ਪੂਰਾ ਕਰੇਗਾ, ਉਸਨੂੰ ਸਰਕਾਰ ਵਲੋਂ ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਤਹਿਤ ਬੀਮਾ ਕਰਵਰੇਜ ਵੀ ਪ੍ਰਦਾਨ ਕੀਤਾ ਜਾਵੇਗਾ

ਇਸ ਮੌਕੇ ਜਿਲ੍ਹਾ ਰੋਜ਼ਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰੇਸ਼ਨ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਵਿੱਚ ਹਾਈ ਸਕੂਲ, ਹਾਇਰ ਸੈਕੰਡਰੀ, ਆਈ ਟੀ ਆਈ ਸਰਟੀਫਿਕੇਟ, ਪੌਲੀਟੈਕਨਿਕ ਡਿਪਲੋਮਾ, ਜਾਂ BA, B.Sc, B.Com, B.E/B.Tech ਵਰਗੀਆਂ ਡਿਗਰੀਆਂ ਸ਼ਾਮਲ ਹਨ । ਗ੍ਰੈਜੂਏਸ਼ਨ/ਪੋਸਟ-ਗ੍ਰੈਜੂਏਸ਼ਨ ਦੇ ਆਖਰੀ ਸਾਲ ਵਾਲੇ ਵਿਦਿਆਰਥੀ ਵੀ ਇੰਟਰਨਸ਼ਿਪ ਲਈ ਅਪਲਾਈ ਕਰ ਸਕਦੇ ਹਨ । CA, CS, MBBS, MBA, PhD ਵਰਗੀ ਯੋਗਤਾ ਵਾਲੇ ਵਿਅਕਤੀ ਇਸ ਸਕੀਮ ਲਈ ਯੋਗ ਨਹੀਂ ਹਨ ।

ਜੇਕਰ ਪਰਿਵਾਰ ਦੀ ਸਾਲਾਨਾ ਆਮਦਨ 12 ਲੱਖ ਤੋਂ ਵੱਧ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਪੱਕਾ ਸਰਕਾਰੀ ਕਰਮਚਾਰੀ ਹੈ, ਤਾਂ ਉਹ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ । ਯੋਗ ਉਮੀਦਵਾਰ ਸਕੀਮ ਦੇ ਅਧਿਕਾਰਤ ਪੋਰਟਲ www.pminternship.mca.gov.in ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ । ਇਹ ਰਜਿਸਟਰੇਸ਼ਨ ਬਿਲਕੁੱਲ ਮੁਫਤ ਹੈ । ਰਜਿਸਟ੍ਰੇਸ਼ਨ ਲਈ ਆਧਾਰ ਅਧਾਰਤ ਈ-ਕੇਵਾਈਸੀ (e-KYC) ਲਾਜ਼ਮੀ ਹੈ । ਉਮੀਦਵਾਰ ਆਪਣੀ ਪਸੰਦ ਦੇ ਸੈਕਟਰ, ਭੂਮਿਕਾ ਅਤੇ ਸਥਾਨ ਅਨੁਸਾਰ ਇੰਟਰਨਸ਼ਿਪ ਲਈ ਅਰਜ਼ੀ ਦੇ ਸਕਦੇ ਹਨ ।

ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰਬਰ 217, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਨਿੱਜੀ ਤੌਰ ‘ਤੇ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!