ਸੂਬਾ ਪ੍ਰਧਾਨ ਨਾਲ ਬਦਸਲੂਕੀ ਕਰਨ ਦੇ ਰੋਸ ਵਜੋਂ ਤਹਿਸੀਲ, ਐਸ.ਡੀ.ਐਮ. ਅਤੇ ਡੀ.ਸੀ. ਦਫਤਰ ਮਾਲੇਰਕੋਟਲਾ ਦੇ ਸਮੂਹ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ
ਕਾਨੂੰਗੋ ਐਸੋਸੀਏਸ਼ਨ ਅਤੇ ਪਟਵਾਰ ਯੂਨੀਅਨ ਨੇ ਵੀ ਦਿੱਤਾ ਸਮਰਥਨ

ਮਾਲੇਰ ਕੋਟਲਾ 16 ਮਾਰਚ ( ਸੂਤਰ )

ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ ਨਰੇਸ਼ ਕੁਮਾਰ ਵੱਲੋ ਆਪਣੀ ਪੁਲਿਸ ਪਾਰਟੀ ਨਾਲ ਮਿਤੀ 9.3.2026 ਨੂੰ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਤੋਂ ਬਿਨ੍ਹਾਂ ਕਿਸੇ ਸਿਕਾਇਤ ਤੋਂ ਗ੍ਰਿਫਤਾਰ ਕਰਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਬਦਸਲੂਕੀ ਕਰਨ ਦੇ ਰੋਸ ਵਜੋ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਦਿੱਤੇ ਐਕਸਨ ਮੁਤਾਬਿਕ ਡੀ.ਸੀ ਦਫਤਰ ਮਾਲੇਰਕੋਟਲਾ ਸਮੂਹ ਐਸ.ਡੀ.ਐਮ ਦਫਤਰ ਅਤੇ ਸਮੂਹ ਤਹਿਸੀਲ ਦਫਤਰ ਦੇ ਕਰਮਚਾਰੀਆਂ ਵੱਲੋ ਮਿਤੀ 16.3.2026 ਨੂੰ ਕਲਮਛੋੜ ਹੜਤਾਲ ਕਰਕੇ ਕੰਮ ਬੰਦ ਰੱਖਿਆ ਗਿਆ ਅਤੇ ਧਰਨਾ ਲਾਇਆ ਗਿਆ

ਮਿਤੀ 17.3.2026 ਨੂੰ ਵੀ ਕਲਮਛੋੜ ਹੜਤਾਲ ਕਰਕੇ ਕੰਮ ਬੰਦ ਰੱਖਿਆ ਜਾਵੇਗਾ।ਹੜਤਾਲ ਬਾਰੇ ਜਾਣਕਾਰੀ ਦਿੰਦੇ ਹੋਏ ਸਰਨਵੀਰ ਸਿੰਘ ਜਿਲ੍ਹਾ ਪ੍ਰਧਾਨ ਡੀ.ਸੀ ਦਫਤਰ ਯੂਨੀਅਨ (ਯੂਨਿਟ) ਮਾਲੇਰਕੋਟਲਾ ਨੇ ਦੱਸਿਆ ਕਿ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਮੁਤਾਬਿਕ ਮਿਤੀ 17.3.2026 ਨੂੰ ਐਸ.ਐਸ.ਪੀ ਦਿਹਾਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।

ਯੂਨੀਅਨ ਦੇ ਆਗੂਆ ਵੱਲੋ ਮੰਗ ਕੀਤੀ ਗਈ ਕਿ ਜਿਲ੍ਹਾ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਵੱਲੋ ਸੂਬਾ ਪ੍ਰਧਾਨ ਨੂੰ ਗਾਲਾਂ ਕੱਢਣ,ਜਾਤੀ ਸੂਚਕ ਸਬਦ ਬੋਲਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਉਨ੍ਹਾਂ ਦੋਸ਼ਾ ਅਧੀਨ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ, ਮਿਤੀ 17.3.2026 ਨੂੰ ਐਸ.ਐਸ.ਪੀ ਦਿਹਾਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਫਤਰ ਦਾ ਘਿਰਾਓ ਦੇ ਪ੍ਰੋਗਰਾਮ ਵਿੱਚ ਜਿਲ੍ਹਾ ਮਾਲੇਰਕੋਟਲਾ ਦੇ ਕਰਮਚਾਰੀਆ ਵੱਲੋ ਵੱਧ ਤੋ ਵੱਧ ਸਮੂਲੀਅਤ ਕੀਤੀ ਜਾਵੇਗੀ, ਦਿੱਤੇ ਗਏ ਧਰਨੇ ਵਿੱਚ ਸ੍ਰੀ ਹਰਵੀਰ ਸਿੰਘ ਢੀਡਸਾ ਦੀ ਰੈਵੀਨਿਓ ਕਾਨੂੰਗੋ ਐਸੋਸੀਏਸਨ,ਦੀਦਾਰ ਸਿੰਘ ਸਿੰਘ ਪ੍ਰਧਾਨ ਦੀ ਰੈਵੀਨਿਓ ਪਟਵਾਰ ਯੂਨੀਅਨ ਦਿਲਜਾਨ ਅਲੀ ਜਨਰਲ ਸਕੱਤਰ,ਅਮਿਤ ਗਰਗ ਕਲਰਕ,ਸੁਖਪ੍ਰੀਤ ਕੋਰ ਮੀਤ ਪ੍ਰਧਾਨ,ਨੇਹਾ ਰਾਣੀ ਕਲਰਕ,ਪ੍ਰਿੰਯਕਾ ਰਾਣੀ ਕਲਰਕ,ਸਿਮਰਨ ਕਲਰਕ,ਹਰਪ੍ਰੀਤ ਕੋਰ ਕਲਰਕ,ਗੁਰਪ੍ਰੀਤ ਕੋਰ ਕਲਰਕ,ਅਮ੍ਰਿਤਪਾਲ ਸਿੰਘ ਸੁਪਰਡੰਟ,ਸੰਦੀਪ ਸਿੰਘ ਸੀਨੀਅਰ ਸਹਾਇਕ,ਹਰਦੀਪ ਸਿੰਘ ਪਟਵਾਰੀ,ਦੁਸਯੰਤ ਸਿੰਘ,ਹਰਪ੍ਰੀਤ ਸ਼ਰਮਾਂ ਸੀਨੀਅਰ ਸਹਾਇਕ,ਮਨਪ੍ਰੀਤ ਸਿੰਘ ਪ੍ਰੈਸ ਸਕੱਤਰ,ਕੁਲਪ੍ਰੀਤ ਸਿੰਘ ਸੀਨੀਅਰ ਸਹਾਇਕ,ਲਵਿਸ ਬਾਂਸਲ ਕਲਰਕ,ਅਮਿਤ ਬਾਂਸਲ ਸੀਨੀਅਰ ਸਹਾਇਕ ਹਾਜਰ ਹੋਏ ਅਤੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਖਿਲਾਫ ਨਾਰੇਬਾਜੀ ਵੀ ਕੀਤੀ ਗਈ।



