Uncategorized

ਸਰਕਾਰ ਦੀ ਧੱਕੇਸ਼ਾਹੀ ਖਿਲਾਫ ਡੀ.ਸੀ.ਦਫ਼ਤਰ ਯੂਨੀਅਨ ਮਾਲੇਰਕੋਟਲਾ ਵੱਲੋਂ ਹੜਤਾਲ

ਸੂਬਾ ਪ੍ਰਧਾਨ ਸ੍ਰ: ਤੇਜਿੰਦਰ ਸਿੰਘ ਨੰਗਲ ਦੀ ਬਿਨ੍ਹਾਂ ਸ਼ਰਤ ਰਿਹਾਈ ਤੱਕ ਧਰਨਾ ਜਾਰੀ ਰਹੇਗਾ — ਸ਼ਰਨਵੀਰ ਸਿੰਘ ਪ੍ਰਧਾਨ

ਮਾਲੇਰਕੋਟਲਾ 10 ਮਾਰਚ (ਵਾਸ਼ਿਸ਼ਟ )

ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ, ਮਾਲੇਰਕੋਟਲਾ ਵੱਲੋਂ ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸ੍ਰ: ਤੇਜਿੰਦਰ ਸਿੰਘ ਨੰਗਲ ਨੂੰ ਰਾਤ ਦੇ ਕਰੀਬ 12 ਵਜੇ ਪੁਲਿਸ ਵੱਲੋਂ ਉਨ੍ਹਾਂ ਦੀ ਰਿਹਾਇਸ਼ ਤੋਂ ਬਿਨ੍ਹਾਂ ਕਿਸੇ ਕਾਰਨ ਦੇ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਜੰਡਿਆਲਾ ਗੁਰੂ (ਸ਼੍ਰੀਅੰਮ੍ਰਿਤਸਰ ਸਾਹਿਬ) ਵਿਖੇ ਹਿਰਾਸਤ ਵਿੱਚ ਡੱਕਣ ਦੇ ਰੋਸ ਵੱਜੋਂ ਡੀ.ਸੀ.ਦਫ਼ਤਰਮਾਲੇਰਕੋਟਲਾ ਅਤੇ ਐਸ.ਡੀ.ਐਮ.ਦਫ਼ਤਰਾਂ ਵਿਖੇ ਹੜਤਾਲ ਕਰਦੇ ਹੋਏ ਰੋਸ ਧਰਨਾ ਦਿੱਤਾ ਗਿਆ।


ਜਿਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਸ਼ਰਨਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜਮਾਂ ਦੇ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਮੁਲਾਜਮਾਂ ਪਰ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਹੈ। ਮਿਤੀ 8 ਮਾਰਚ ਨੂੰ ਵੀ ਮੋਹਾਲੀ ਵਿਖੇ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਵਿਧਾਨ ਸਭਾ ਵੱਲ ਜਾ ਰਹੇ ਮੁਲਾਜਮਾਂ ਪਰ ਸਰਕਾਰ ਵੱਲੋਂ ਲਾਠੀਚਾਰਜ, ਗੰਦੇ ਪਾਣੀਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਦਾਗੇ ਗਏ।

ਜਿਸ ਵਿੱਚ ਬਹੁਤ ਸਾਰੇ ਮੁਲਾਜਮਾਂਨੂੰ ਜਾਨੀ ਨੁਕਸਾਨ ਵੀ ਹੋਇਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਰਾਤ ਕਰੀਬ 12 ਵਜੇ ਸੂਬਾ ਪ੍ਰਧਾਨ ਸ੍ਰ: ਤੇਜਿੰਦਰ ਸਿੰਘ ਨੰਗਲ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਬਿਨ੍ਹਾਂ ਕਿਸੇ ਕਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਨਾਲ ਹੀ ਘਰ ਵਿੱਚ ਮੌਜੂਦ ਔਰਤਾਂ ਅਤੇ ਛੋਟੇ ਬੱਚੇ ਨੂੰ ਅਪਸ਼ਬਦ ਵਰਤੇ ਗਏ। ਜੋ ਕਿ ਅਤਿਨਿੰਦਨ ਯੋਗ ਹੈ।

ਇਸ ਮੌਕੇ ਸ਼੍ਰੀਸ਼ਰਨਵੀਰ ਸਿੰਘ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਸ੍ਰ: ਤੇਜਿੰਦਰ ਸਿੰਘ ਨੰਗਲ ਬਿਨ੍ਹਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਡੀ.ਸੀ.ਦਫ਼ਤਰਾਂ ਵਿੱਚ ਕੰਮ ਕਰਦੇ ਸਾਰੇ ਮੁਲਾਜਮ ਹੜਤਾਲ ਤੇ ਰਹਿਣਗੇ ਅਤੇ ਸਰਕਾਰ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਡੀ.ਸੀ.ਦਫ਼ਤਰ ਦੇ ਕਰਮਚਾਰੀਆਂ ਵੱਲੋਂ ਡੀ.ਸੀ.ਦਫ਼ਤਰ ਮਾਲੇਰਕੋਟਲਾ ਵਿਖੇ ਧਰਨਾ ਦਿੰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਸ਼੍ਰੀ ਸ਼ਰਨਵੀਰ ਸਿੰਘ ਜਿਲ੍ਹਾ ਪ੍ਰਧਾਨ ਤੋਂ ਇਲਾਵਾ ਇਸ ਧਰਨੇ ਨੂੰ ਸ਼੍ਰੀ ਹਰਵੀਰ ਸਿੰਘ ਸੂਬਾ ਪ੍ਰਧਾਨ ਦੀ ਪੰਜਾਬ ਰਾਜ ਰੈਵਨਿਊ ਕਾਨੂੰਗੋ ਐਸੋਸੀਏਸ਼ਨ, ਸ਼੍ਰੀ ਦੀਦਾਰ ਸਿੰਘ ਛੋਕਰਾਂ ਸੀਨੀ.ਮੀਤ ਪ੍ਰਧਾਨ ਦੀ ਪੰਜਾਬ ਰਾਜ ਰੈਵਨਿਊ ਪਟਵਾਰ ਯੂਨੀਅਨ, ਸ਼੍ਰੀ ਸੰਦੀਪ ਸਿੰਘ ਸੂਬਾ ਸਹਾਇਕ ਪ੍ਰੈਸ ਸਕੱਤਰ, ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ,

ਸ਼੍ਰੀ ਦਿਲਜਾਨ ਅਲੀ ਜਨਰਲ ਸਕੱਤਰ, ਸੁਖਪ੍ਰੀਤ ਕੌਰ, ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ ਸਹੋਤਾ, ਕੁਲਪ੍ਰੀਤ ਸਿੰਘ, ਅਭਿਸ਼ੇਕ ਜੈਨ, ਨੇਹਾ ਰਾਣੀ, ਅਮਿੱਤ ਬਾਂਸਲ, ਹਰਜੀਤ ਸਿੰਘ, ਰਾਜੂ ਸਿੰਗਲਾ ਆਦਿ ਕਰਮਚਾਰੀਆਂ ਨੇ ਵੀ ਸੰਬੋਧਨ ਕਰਦੇ ਹੋਏ ਸਰਕਾਰ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਤਸ਼ੱਦਦ ਦੀ ਨਿਖੇਧੀ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected !!