ਹੋਲਾ ਮੁੱਹਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਫਸਟ ਏਡ ਦੀਆਂ 4 ਪੋਸਟਾਂ ਲਗਾਈਆਂ ਜਾਣਗੀਆਂ

ਅੰਮ੍ਰਿਤਸਰ, 27 ਫਰਵਰੀ ( ਸੂਤਰ )

ਸ੍ਰੀ ਦਲਵਿੰਦਰਜੀਤ ਸਿੰਘ, ਆਈ.ਏ.ਐੱਸ,ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਹੋਲਾ ਮੁਹੱਲਾ ਦੇ ਸ਼ੁਭ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ 4 ਫਸਟ ਏਡ ਪੋਸਟਾਂ ਲਗਾਈਆਂ ਜਾਣਗੀਆਂ। ਇਨ੍ਹਾਂ ਪੋਸਟਾਂ ਰਾਹੀਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਮੈਡੀਕਲੀ ਟਰੇਨਡ ਵਲੰਟੀਅਰ ਅਤੇ ਡਾਕਟਰ ਸਾਹਿਬਾਨਾਂ ਵੱਲੋ ਦਵਾਈਆਂ ਅਤੇ ਫਸਟ ਏਡ ਸਹੂਲਤਾਂ ਦਿੱਤੀਆ ਜਾਣਗੀਆ।

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਫਸਟ ਏਡ ਪੋਸਟਾਂ ਨੂੰ ਸ੍ਰੀਮਤੀ ਪਿਯੂਸ਼ਾ ਬੁਰਦਕ, ਆਈ.ਏ.ਅੱੈਸ ਸਹਾਇਕ ਕਮਿਸ਼ਨਰ (ਯੂਟੀ)-ਕਮ-ਆਨਰੇਰੀ ਸਕੱਤਰ, ਰੈਡ ਕਰਾਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

ਇਸ ਮੌਕੇ ਸ੍ਰੀ ਸੈਮਸਨ ਮਸੀਹ, ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 27-02-2026 ਤੋਂ 05-03-2026 ਤੱਕ ਦਿਨ-ਰਾਤ ਫਸਟ ਏਡ ਦੀ ਪੋਸਟ ਲਗਾਈ ਜਾਵੇਗੀ ਤਾਂ ਜੋ ਸ਼ਰਧਾਲੂਆਂ ਨੂੰ ਫਸਟ ਏਡ ਦਿੱਤੀ ਜਾ ਸਕੇ। ਇਹ ਪੋਸਟਾਂ ਸ਼੍ਰੀ ਜਗਜੀਤ ਸਿੰਘ ਖ਼ਾਲਸਾ ਅਤੇ ਸ੍ਰੀ ਦਿਲਪ੍ਰੀਤ ਸਿੰਘ ਦੀ ਅਗਵਾਈ ਹੇਠ ਚਲੱਣਗੀਆਂ। ਉਨ੍ਹਾਂ ਦੱਸਿਆ ਕਿ ਫਸਟ ਏਡ ਦੀਆਂ ਟੀਮਾਂ ਨਾਲ ਤਾਲਮੇਲ ਰੱਖਣ ਲਈ ਸ਼੍ਰੀ ਵਿਨੋਦ ਕੁਮਾਰ, ਸ੍ਰੀ ਸ਼ਸ਼ਪਾਲ ਸਿੰਘ, ਮਿਸ ਨੇਹਾ ਅਤੇ ਸ਼੍ਰੀ ਯੂਸਫ ਮਸੀਹ ਦੀ ਖਾਸ ਤੌਰ `ਤੇ ਡਿਊਟੀ ਲਗਾਈ ਗਈ ਹੈ।




