Uncategorized

ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ 23 ਫਰਵਰੀ ਨੂੰ ਲੱਗੇਗਾ ਰੋਜ਼ਗਾਰ ਕੈਂਪ

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ

ਮੋਗਾ, 20 ਫਰਵਰੀ ( ਸੂਤਰ ) ਪੰਜਾਬ ਸਰਕਾਰ ਦੁਆਰਾ ਬੇਰੋਜ਼ਗਾਰਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਅਧੀਨ ਜ਼ਿਲ੍ਹਾ ਪ੍ਰਸ਼ਾਸਨ, ਸਰਕਾਰੀ ਆਈ.ਟੀ.ਆਈ, ਮੋਗਾ ਤੇ ਜ਼ਿਲ੍ਹਾ ਰੋਜਗਾਰ ਦਫ਼ਤਰ, ਮੋਗਾ ਦੇ ਸਾਂਝੇ ਯਤਨਾਂ ਤਹਿਤ 23 ਫਰਵਰੀ 2026 ਦਿਨ ਸੋਮਵਾਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਮੋਗਾ ਵਿਖੇ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਰਹੇਗਾ।

ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕੈਂਪ ਵਿਚ ਵੱਧ ਚੜ੍ਹਕੇ ਹਿੱਸਾ ਲੈਣ ਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਉਲੀਕੇ ਇਸ ਰੁਜ਼ਗਾਰ ਮੇਲੇ ਰਾਹੀਂ ਨੌਕਰੀ ਪ੍ਰਾਪਤ ਕਰਨ

ਇਸ ਕੈਂਪ ਵਿੱਚ ਸਵਰਾਜ ਕੰਪਨੀ, ਮੋਹਾਲੀ ਨੂੰ ਆਈ.ਟੀ.ਆਈ ਦੀਆਂ ਸਾਰੀਆਂ ਟ੍ਰੇਡਾਂ ਜਿਵੇਂ ਟਰਨਰ, ਮਸ਼ੀਨਿਸ਼ਟ, ਫਿਟਰ, ਟਰੈਕਟਰ ਮਕੈਨਿਕ, ਇਲੈਕਟ੍ਰੀਸ਼ੀਅਨ, ਵੈਲਡਰ, ਆਰ.ਏ.ਸੀ, ਕਾਰਪੇਂਟਰ ਆਦਿ ਸਬੰਧੀ ਅਸਾਮੀਆਂ ਲਈ ਯੋਗ ਪ੍ਰਾਰਥੀਆਂ ਦੀ ਲੋੜ ਹੈ। ਸਾਲ 2022 ਜਾਂ ਇਸ ਤੋਂ ਬਾਅਦ ਦੇ ਪਾਸ ਆਊਟ ਵਾਲੇ ਪ੍ਰਾਰਥੀ ਇਸ ਕੈਂਪ ਵਿੱਚ ਹਿਸਾ ਲੈ ਸਕਦੇ ਹਨ।

ਜ਼ਿਲ੍ਹਾ ਰੋਜ਼ਗਾਰ ਬਿਊਰੋ ਅਫ਼ਸਰ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਦਫ਼ਤਰ, ਤੀਜੀ ਮੰਜਿ਼ਲ, ਚਿਨਾਬ-ਜੇਹਲਮ ਬਲਾਕ, ਡੀ.ਸੀ. ਕੰਪਲੈਕਸ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 62392—66860 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!