Uncategorized

ਰਾਸ਼ਟਰੀ ਕੁਸ਼ਟ ਨਿਵਾਰਨ ਦਿਵਸ ਮਨਾਇਆ

ਕੁਟਸ਼ ਰੋਗ ਇਲਾਜ ਯੋਗ ਹੈ: ਸਿਵਲ ਸਰਜਨ

ਬਰਨਾਲਾ, 31 ਜਨਵਰੀ ( ਸੂਤਰ ) ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਪੱਤਰ ਅਨੁਸਾਰ ਅਤੇ ਇੰਚਾ. ਸਿਵਲ ਸਰਜਨ ਬਰਨਾਲਾ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਹੇਠ ਕੁਸ਼ਟ ਰੋਗ ਨਿਵਾਰਨ ਦਿਵਸ ਮਨਾਇਆ ਗਿਆ। ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।

ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਇਸਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ

ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ( ਮੇਜ਼.) ਕਾਕੁਲ ਨੇ ਦੱਸਿਆ ਕਿ ਕੁਸ਼ਟ ਰੋਗ ਚਮੜੀ ਤੇ ਹਲਕੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਜੋ ਕਿ ਸੁੰਨ ਹੋਣਾ ਜਾਂ ਦਾਗ ਵਾਲੀ ਜਗ੍ਹਾ ਤੋਂ ਵਾਲ ਝੜ ਜਾਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਪੂਰਾ ਸਮਾਂ ਇਲਾਜ ਕਰਾਉਣਾ ਚਾਹੀਦਾ ਹੈ। ਕੁਸ਼ਟ ਰੋਗ ਹੋਰ ਸਧਾਰਨ ਰੋਗਾਂ ਵਾਂਗ ਪੂਰੀ ਤਰਾਂ ਇਲਾਜ ਯੋਗ ਹੈ|

ਇਸਦਾ ਸਮੇਂ ਸਿਰ ਪਤਾ ਲੱਗਣ ‘ਤੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ। ਸਮੇਂ ਸਿਰ ਇਲਾਜ ਕਰਵਾਉਣ ਨਾਲ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ।

ਸੁਰਿੰਦਰ ਸਿੰਘ ਵਿਰਕ ਸਿਹਤ ਕਰਮਚਾਰੀ ਅਤੇ ਹਰਮੀਤ ਸਿੰਘ ਸਿਹਤ ਸੁਪਰਵਾਇਜ਼ਰ ਨੇ ਦੱਸਿਆ ਕਿਸੇ ਨੂੰ ਵੀ ਸਿਹਤ ਸਮੱਸਿਆ ਹੋਵੇ ਤਾਂ ਸਿਵਲ ਹਸਪਤਾਲ ਬਰਨਾਲਾ ‘ਚ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਕੁਸ਼ਟ ਰੋਗੀ ਵੀ ਆਪਣਾ ਇਲਾਜ ਕਰਵਾ ਕੇ ਆਮ ਵਿਆਕਤੀ ਵਾਂਗ ਜਿੰਦਗੀ ਬਤੀਤ ਕਰ ਸਕਦਾ ਹੈ।

ਕਿਉਂਕਿ ਡਾਕਟਰੀ ਸਲਾਹ ਅਨੁਸਾਰ ਪੂਰਾ ਇਲਾਜ ਕਰਵਾ ਕੇ ਉਸ ਤੋਂ ਕਿਸੇ ਪ੍ਰਕਾਰ ਦੀ ਲਾਗ ਦੂਸਰੇ ਵਿਆਕਤੀ ਨੂੰ ਲੱਗਣ ਦਾ ਡਰ ਨਹੀਂ ਰਹਿੰਦਾ। ਡਾ.(ਮੇਜ਼.) ਕਾਕੁਲ ਦੀ ਅਗਵਾਈ ਵਿੱਚ ਕੁਸ਼ਟ ਆਸ਼ਰਮ ਵਿਖੇ ਬੂਟ ਵੀ ਵੰਡੇ ਗਏ।

Related Articles

Leave a Reply

Your email address will not be published. Required fields are marked *

Back to top button
error: Content is protected !!