Uncategorized

ਬਰਨਾਲਾ ਵਿੱਚ ਬਰਾਮਦ ਨੂੰ ਹੁਲਾਰਾ ਦੇਣ ਲਈ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰੋਮੋਸ਼ਨ ਕਮੇਟੀ ਦੀ ਮੀਟਿੰਗ

ਉਦਯੋਗਾਂ ਦੀ ਸਿਖਲਾਈ, ਸੰਭਾਵੀ ਨਿਰਯਾਤ ਉਤਪਾਦਾਂ ਦੀ ਪਛਾਣ ਸਮੇਤ ਹੋਰ ਵਿਸ਼ਿਆਂ 'ਤੇ ਹੋਈ ਚਰਚਾ

ਬਰਨਾਲਾ 10 ਜੂਨ ( ਸੂਤਰ )


ਜ਼ਿਲ੍ਹਾ ਬਰਨਾਲਾ ਵਿੱਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਨਿਰਯਾਤ ਮੌਕਿਆਂ ਦੀ ਪਛਾਣ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਪ੍ਰਧਾਨਗੀ ਅਤੇ ਜੁਆਇੰਟ ਡਾਇਰੈਕਟਰ ਜਨਰਲ ਆਫ ਫੌਰਨ ਟਰੇਡ (ਡੀਜੀਐਫਟੀ), ਲੁਧਿਆਣਾ ਦੀ ਸਹਿ-ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰੋਮੋਸ਼ਨ ਕਮੇਟੀ (DLEPC) ਦੀ ਮੀਟਿੰਗ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ।

ਮੀਟਿੰਗ ਦੌਰਾਨ ਨਿਰਯਾਤ ਨਾਲ ਸੰਬੰਧਿਤ ਵੱਖ-ਵੱਖ ਪੱਖਾਂ, ਉਦਯੋਗਾਂ ਦੀਆਂ ਸਿਖਲਾਈ ਅਤੇ ਵਿਕਾਸ ਲੋੜਾਂ, ਸੰਭਾਵੀ ਨਿਰਯਾਤ ਉਤਪਾਦਾਂ ਦੀ ਪਛਾਣ ਅਤੇ ਵਿਸ਼ੇਸ਼ ਤੌਰ ‘ਤੇ ਟੈਕਸਟਾਈਲ ਖੇਤਰ ਸਮੇਤ ਹੋਰ ਉਤਪਾਦਾਂ ਲਈ ਜ਼ਿਲ੍ਹਾ ਪੱਧਰੀ ਐਕਸਪੋਰਟ ਐਕਸ਼ਨ ਪਲਾਨ ਤਿਆਰ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ (ਡੀ.ਆਈ.ਸੀ.) ਸ੍ਰੀ ਨੀਰਜ ਸੇਤੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਲੀਡ ਡਿਸਟ੍ਰਿਕਟ ਮੈਨੇਜਰ (ਐਲ.ਡੀ.ਐਮ.), ਡੀ.ਡੀ.ਐਮ. ਨਾਬਾਰਡ, ਮੁੱਖ ਖੇਤੀਬਾੜੀ ਅਫ਼ਸਰ ਅਤੇ ਹੋਰ ਸਬੰਧਤ ਵਿਭਾਗਾਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਮੌਕੇ ਵੱਖ-ਵੱਖ ਉਦਯੋਗਾਂ ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਅਤੇ ਉਨ੍ਹਾਂ ਨਾਲ ਜੁੜੀਆਂ ਚੁਣੌਤੀਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਮੌਕੇ ਟੈਰੀ ਟਾਵਲ ਅਤੇ ਪੇਪਰ ਉਤਪਾਦ, ਕੈਮੀਕਲ ਉਤਪਾਦ, ਖੇਤੀਬਾੜੀ ਸੰਦ (ਐਗਰੀਕਲਚਰਲ ਇੰਪਲੀਮੈਂਟਸ), ਪੋਲਟਰੀ ਉਤਪਾਦ, ਬਾਸਮਤੀ ਚੌਲ, ਬੱਸ ਬਾਡੀ ਨਿਰਮਾਣ, ਡਰੈਗਨ ਫਰੂਟ ਉਤਪਾਦਾਂ ਦੀਆਂ ਬੇਹਤਰ ਸੰਭਾਵਨਾਵਾਂ ਦੇਖਦੇ ਹੋਏ ਇਨ੍ਹਾਂ ਖੇਤਰਾਂ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਜ਼ਿਲ੍ਹੇ ਦੇ ਨਿਰਯਾਤ ਵਿੱਚ ਵਾਧਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਕਦਮ ਚੁੱਕਣ ਉੱਤੇ ਜ਼ੋਰ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!