Uncategorized

ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਨਵੇਂ ਲੰਗਰ ਹਾਲ ਦਾ ਲੈਂਟਰ ਪਿਆ, ਦੂਜੇ ਪੜਾਅ ਦਾ ਟੈਂਡਰ ਜਾਰੀ

ਮਾਤਾ ਦੇ ਸ਼ਰਧਾਲੂਆਂ ਨੂੰ ਇਸੇ ਸਾਲ ਦੇ ਅੰਤ ਤੱਕ ਬਹੁਤ ਹੀ ਸ਼ਾਨਦਾਰ ਤੇ ਭੱਵਯ ਮੰਦਿਰ ਦੇ ਦਰਸ਼ਨ ਹੋਣਗੇ-ਕਮੇਟੀ ਮੈਂਬਰ

ਪਟਿਆਲਾ, 13 ਅਪ੍ਰੈਲ ( ਸੂਤਰ )


ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏ.ਡੀ.ਸੀ. ਸਿਮਰਪ੍ਰੀਤ ਕੌਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।

ਕਮੇਟੀ ਦੇ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾਨੇ ਦੱਸਿਆ ਕਿ ਮੰਦਿਰ ਦੇ ਪਹਿਲੇ ਫੇਜ ‘ਚ ਲੰਗਰ ਦਾ ਲੈਂਟਰ ਪੈ ਚੁੱਕਾ ਹੈ ਅਤੇ ਬਾਕੀ ਪ੍ਰਾਜੈਕਟਾਂ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਦੂਜੇ ਫੇਜ ਲਈ ਵੀ ਟੈਂਡਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮਾਤਾ ਦੇ ਸ਼ਰਧਾਲੂਆਂ ਨੂੰ ਇਸੇ ਸਾਲ ਦੇ ਅੰਤ ਤੱਕ ਬਹੁਤ ਹੀ ਸ਼ਾਨਦਾਰ ਤੇ ਭੱਵਯ ਮੰਦਿਰ ਦੇ ਦਰਸ਼ਨ ਹੋਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਇਨ੍ਹਾਂ ਕੰਮਾਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ।

ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ ਕਰੀਬ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ.ਕਮੇਟੀ ਮੈਂਬਰਾਂ ਨੇ ਦੱਸਿਆ ਕਿ ਲੰਗਰ ਦੀ ਛੱਤ ਦਾ ਲੈਂਟਰ ਪੈ ਚੁੱਕਾ ਹੈ ਅਤੇ ਦੂਜੇ ਪੜਾਅ ਲਈ ਟੈਂਡਰ ਲੱਗ ਚੁੱਕਾ ਹੈ।

ਪਹਿਲੇ ਪੜਾਅ ਵਿੱਚ ਸਰੋਵਰ ਦੇ ਖੇਤਰ ਦੇ ਆਲੇ-ਦੁਆਲੇ ਨਵੇਂ ਬਿਲਡਿੰਗ ਬਲਾਕ ਬਣਾਏ ਜਾ ਰਹੇ ਹਨ ਤੇ ਇਸ ਪੜਾਅ ਵਿੱਚ ਸਰੋਵਰ ਦੀ ਮੁਰੰਮਤ ਤੇ ਨਵੀਨੀਕਰਣ ਵੀ ਕੀਤਾ ਜਾ ਰਿਹਾ ਹੈ। ਵੱਖ-ਵੱਖ ਬਲਾਕਾਂ ਵਿੱਚ ਇੱਕ ਵੱਡਾ ਲੰਗਰ ਹਾਲ, ਰਸੋਈ, ਭਾਂਡੇ ਧੋਣ ਵਾਲੇ ਖੇਤਰ ਤੇ ਸੁੱਕੇ ਭੰਡਾਰਨ ਖੇਤਰ ਸ਼ਾਮਲ ਹਨ। ਇਸ ਲੰਗਰ ਹਾਲ ਦੇ ਛੱਤ ਪੱਧਰ ‘ਤੇ ਸ਼ਰਧਾਲੂਆਂ ਲਈ ਫੁਹਾਰੇ ਦੇ ਸ਼ੋਅ ਦਾ ਆਨੰਦ ਲੈਣ ਲਈ ਖੁੱਲ੍ਹੇ ‘ਚ ਬੈਠਣ ਦਾ ਪ੍ਰਬੰਧ ਹੈ। ਇਸ ਤਰ੍ਹਾਂ ਇਸ ਪੜਾਅ ਵਿੱਚ ਸਰੋਵਰ ਵਿੱਚ ਨਵੇਂ ਫੁਹਾਰੇ ਵੀ ਲਗਾਏ ਜਾਣਗੇ। ਮੰਦਰ ਕੰਪਲੈਕਸ ਦੇ ਸ਼ਾਨਦਾਰ ਪ੍ਰਵੇਸ਼ ਦੁਆਰ ਦੇ ਨਾਲ ਖੁੱਲ੍ਹਾ ਵਿਹੜਾ ਅਤੇ ਟ੍ਰੀ ਪੋਡੀਅਮ ਬਣਾਇਆ ਜਾਵੇਗਾ।

ਸਰੋਵਰ ਦੇ ਆਲੇ-ਦੁਆਲੇ ਇੱਕ ਚਾਰੇ ਪਾਸੇ ਛੱਤ ਵਾਲਾ ਕੌਰੀਡੋਰ ਬਣਾਇਆ ਜਾ ਰਿਹਾ ਹੈ, ਜਿੱਥੇ ਵੱਖ-ਵੱਖ ਸਹੂਲਤਾਂ ਜਿਵੇਂ ਕਿ ਪ੍ਰਸ਼ਾਦ ਘਰ, ਜੋੜਾ ਘਰ, ਟਾਇਲਟ ਬਲਾਕ, ਮੀਟਿੰਗ ਹਾਲ, ਸੁਰੱਖਿਆ ਕਮਰੇ, ਪੰਪ ਹਾਊਸ, ਇਲੈਕਟ੍ਰੀਕਲ ਪੈਨਲ ਰੂਮ ਅਤੇ ਸਹਾਇਕ ਸੇਵਾਵਾਂ ਚੱਲ ਰਹੇ ਕੰਮ ਦਾ ਹਿੱਸਾ ਹਨ।ਪ੍ਰੋਜੈਕਟ ਦੇ ਦੂਜੇ ਪੜਾਅ ਵਿੱਚ ਮੌਜੂਦਾ ਮੰਦਰ ਕੰਪਲੈਕਸ ਦੀ ਮੁਰੰਮਤ ਤੇ ਬਹਾਲੀ ਦੇ ਨਾਲ-ਨਾਲ ਮਾਲ ਰੋਡ ਵਾਲੇ ਪਾਸੇ ਨਵੀਂ ਚਾਰਦੀਵਾਰੀ ਅਤੇ ਵੀਆਈਪੀ ਪ੍ਰਵੇਸ਼ ਦੁਆਰ ਦੇ ਨਾਲ-ਨਾਲ ਪੁਜਾਰੀ ਘਰ, ਸ਼ਰਾਬ ਕੁੰਡ ਅਤੇ ਸਤਸੰਗ ਹਾਲ ਬਣਾਏ ਜਾਣਗੇ।

ਸੀਏ ਅਜੇ ਅਲੀਪੁਰੀਆ ਨੇ ਦੱਸਿਆ ਕਿ ਇਹ ਪ੍ਰੋਜੈਕਟ ਮੰਦਰ ਦੀ ਪਵਿੱਤਰਤਾ ਤੇ ਇਸਦੀ ਵਿਰਾਸਤੀ ਆਰਕੀਟੈਕਚਰ ਨੂੰ ਬਰਕਰਾਰ ਰੱਖਦਿਆਂ ਮੰਦਰ ਦੀ ਸ਼ਾਨ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਰੂਹਾਨੀ ਕੇਂਦਰ ਨੂੰ ਪੰਜਾਬ ਦੇ ਇੱਕ ਵਾਸਤੂ ਕਲਾ ਦੇ ਨਮੂਨੇ ਵਜੋਂ ਵਿਕਸਤ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!