ਆਬਕਾਰੀ ਵਿਭਾਗ ਨੇ 716 ਪਰਚੇ ਦਰਜ ਕਰਦੇ ਹੋਏ 604 ਵਿਅਕਤੀ ਕੀਤੇ ਗ੍ਰਿਫਤਾਰ – ਸਹਾਇਕ ਕਮਿਸ਼ਨਰ (ਆਬਕਾਰੀ)

ਅੰਮ੍ਰਿਤਸਰ 9 ਫਰਵਰੀ ( ਸੂਤਰ ) ਆਬਕਾਰੀ ਤੇ ਕਰ ਮੰਤਰੀ, ਪੰਜਾਬ ਸ੍ਰੀ ਹਰਪਾਲ ਸਿੰਘ ਚੀਮਾ ਦੀ ਯੋਗ ਅਗਵਾਈ ਅਤੇ ਸ੍ਰੀ ਡੀ.ਕੇ ਤਿਵਾਰੀ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ, ਐਕਸਾਈਜ਼, ਪੰਜਾਬ, ਸ੍ਰੀ ਜਤਿੰਦਰ ਜੋਰਵਾਲ ਕਰ ਤੇ ਆਬਕਾਰੀ ਕਮਿਸ਼ਨਰ ਪੰਜਾਬ ਅਤੇ ਸ੍ਰੀ ਸੁਰਿੰਦਰ ਕੁਮਾਰ ਗਰਗ, ਡਿਪਟੀ ਕਮਿਸ਼ਨਰ ਐਕਸਾਈਜ਼ ਜਲੰਧਰ ਜੋਨ, ਜਲੰਧਰ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਦਿਆ ਪੰਜਾਬ ਦੇ ਆਬਕਾਰੀ ਮਾਲੀਏ ਨੂੰ ਸੁਰੱਖਿਤ ਕਰਨ ਹਿੱਤ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਸਬੰਧੀ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਡੀ.ਐਸ ਚੀਮਾ, ਸਹਾਇਕ ਕਮਿਸ਼ਨਰ (ਆਬਕਾਰੀ), ਅੰਮ੍ਰਿਤਸਰ ਰੇਂਜ, ਅਮ੍ਰਿਤਸਰ ਨੇ ਦੱਸਿਆ ਕਿ ਉਨਾਂ ਵੱਲੋਂ ਚਲਾਈ ਗਈ ਮੁਹਿਮ ਹੇਠ ਸ੍ਰੀ ਲਲਿਤ ਕੁਮਾਰ ਆਬਕਾਰੀ ਅਫ਼ਸਰ, ਅੰਮ੍ਰਿਤਸਰ-1 ਅਤੇ 2, ਸ੍ਰੀ ਰਮਨ ਭਗਤ ਆਬਕਾਰੀ ਅਫ਼ਸਰ ਅੰਮ੍ਰਿਤਸਰ-3, ਸ੍ਰੀ ਇੰਦਰਜੀਤ ਸਿੰਘ ਆਬਕਾਰੀ ਅਫ਼ਸਰ ਤਰਨ ਤਾਰਨ ਅਤੇ ਸਮੂਹ ਸਹਾਇਕ ਆਬਕਾਰੀ ਅਫਸਰਾਂ ਵਲੋਂ ਅੰਮ੍ਰਿਸਤਰ ਰੇਂਜ ਅਤੇ ਆਬਕਾਰੀ ਪੁਲਿਸ ਵੱਲੋਂ ਲੋਕਲ ਪੁਲਿਸ ਨਾਲ ਤਾਲਮੇਲ ਕਰਕੇ 01.04-2025 ਤੋਂ ਹੁਕ ਤੱਕ ਕੁਲ 862598 ਲੀਟਰ ਲਾਹਨ, 13066 ਗੈਰ ਕਾਨੂੰਨੀ ਸ਼ਰਾਬ, 1503 ਬੋਤਲ ਦੇਸੀ ਸ਼ਰਾਬ, 5233 ਨਾਜਾਇਜ ਅੰਗਰੇਜੀ ਸ਼ਰਾਬ, 59 ਚਾਲੂ ਭੱਠੀਆਂ ਦੀ ਬਰਾਮਦਗੀ ਕਰਦੇ ਹੋਏ ਕੁਲ 716 ਪਰਚੇ ਦਰਜ ਕਰਦੇ ਹੋਏ 604 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।

ਉਨਾਂ ਦੱਸਿਆ ਕਿ ਸ੍ਰੀ ਧਰਵਿੰਦਰ ਪਾਲ ਸ਼ਰਮਾ, ਸਹਾਇਕ ਆਬਕਾਰੀ ਅਫਸਰ ਵੱਲੋਂ 6 ਫਰਵਰੀ 2026 ਨੂੰ ਇਤਲਾਹ ਮਿਲੀ ਕਿ ਵਿਅਕਤੀ ਚੰਡੀਗੜ੍ਹ ਮਾਰਕਾ ਸ਼ਰਾਬ ਵੇਚਦਾ ਹੈ, ਜਿਸ ਸਬੰਧੀ ਸੂਚਨਾ ਪਹਿਲਾਂ ਵੀ ਸੀ, ਇਸੇ ਕਾਰਵਾਈ ਤਹਿਤ ਮਿਤੀ: 06.02.2026 ਨੂੰ ਮੁਕੱਦਮਾ ਨੰ: 0023 ਥਾਣਾ ਰਣਜੀਤ ਐਵਨਿਊ ਦਰਜ ਕੀਤਾ ਅਤੇ ਮਿਤੀ: 07.02.2026 ਨੂੰ ਮੁਕੱਦਮਾ ਨੰ: 0018 ਮਿਤੀ: 07.02.2026 ਥਾਣਾ ਮੋਹਕਮਪੁਰਾ ਵਿਖੇ ਦਰਜ ਕਰਵਾਇਆ ਗਿਆ।

ਇਸ ਦੌਰਾਨ ਕੁਲ 184 ਮਹਿੰਗੀਆ ਬੋਤਲ ਚੰਡੀਗੜ੍ਹ ਮਾਰਕਾ ਬਰਾਮਦ ਕੀਤੀਆ ਗਈਆਂ, ਦੌਸੀਆਂ ਦੇ ਖਿਲਾਫ ਪੰਜਾਬ ਆਬਕਾਰੀ ਐਕਟ, 1914 ਅਤੇ ਭਾਰਤੀ ਨਿਆ ਪਾਲਿਕਾ ਦੇ ਸੈਕਸ਼ਨ 318 ਅਧੀਨ ਮੁਕੱਦਮੇ ਦਰਜ ਕੀਤੇ ਗਏ।

ਸ੍ਰੀ ਚੀਮਾ ਨੇ ਦੱਸਿਆ ਕਿ ਪੈਲਸਾਂ/ਬੈਂਕਟ ਹਾਲਾਂ, ਖ਼ਾਸ ਕਰਕੇ ਜਿੱਥੇ BIO ਅਤੇ ਮਹਿੰਗੇ ਲਿਕਰ ਬ੍ਰਾਂਡਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਖਾਲੀ ਬੋਤਲਾਂ ਨੂੰ ਰੀਫਿਲ ਕਰਕੇ ਗੈਰਕਾਨੂੰਨੀ ਤੌਰ ’ਤੇ ਮੁੜ ਵਿਕਰੀ ਲਈ ਵਰਤਣ ਦਾ ਗੰਭੀਰ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੀ ਗੈਰਕਾਨੂੰਨੀ ਕਾਰਵਾਈ ਨਾਲ ਜਿੱਥੇ ਜਾਨੀ ਨੁਕਸਾਨ ਦੀ ਸੰਭਾਵਨਾ ਹੈ, ਉੱਥੇ ਸਰਕਾਰ ਦੇ ਮਾਲੀਏ ਨੂੰ ਵੀ ਭਾਰੀ ਨੁਕਸਾਨ ਪਹੁੰਚ ਸਕਦਾ ਹੈ।

ਉਨਾਂ ਸਮੂਹ ਪੈਲਸਾਂ/ਬੈਂਕਟ ਹਾਲਾਂ, ਖ਼ਾਸ ਕਰਕੇ ਜਿੱਥੇ BIO ਅਤੇ ਮਹਿੰਗੇ ਲਿਕਰ ਬ੍ਰਾਂਡਾਂ ਦੀ ਵਰਤੋਂ ਕੀਤੀ ਜਾਂਦੀ ਹੈ ਨੂੰ ਹਦਾਇਤ ਕੀਤੀ ਹੈ ਕਿ ਰੋਜ਼ਾਨਾ ਅਧਾਰ ’ਤੇ ਆਬਕਾਰੀ ਨਿਰੀਖਕ ਦੀ ਨਿਗਰਾਨੀ ਹੇਠ ਵੀਡੀਓਗ੍ਰਾਫੀ ਰਾਹੀਂ ਖਾਲੀ ਬੋਤਲਾਂ ਦਾ ਨਸ਼ਟੀਕਰਨ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਪੂਰੀ ਪਾਲਣਾ ਕਰਵਾਈ ਜਾਵੇ।




