Uncategorized

ਵਿਧਾਇਕ ਸਿੱਧੂ ਦੇ ਯਤਨਾਂ ਨੂੰ ਪਿਆ ਬੂਰ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ‘ਤੇ ਪਾਸ ਕਰਵਾਇਆ ਮਾਰਗ ਦਾ ਨਾਮ

ਲੁਧਿਆਣਾ 19 ਫਰਵਰੀ
ਨਿਊਜ਼ ਵਾਰਤਾ ਬਿਊਰੋ

ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਯਤਨਾਂ ਨੂੰ ਬੂਰ ਪਿਆ ਹੈ ਜਿਸਦੇ ਤਹਿਤ ਸਥਾਨਕ ਮਾਡਲ ਟਾਊਨ ਵਿਖੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਵਾਲੇ ਮਾਰਗ ਦਾ ਨਾਂ ਬਾਬਾ ਦੀਪ ਸਿੰਘ ਜੀ ਦੇ ਨਾਮ ‘ਤੇ ਰੱਖਿਆ ਹੈ।

ਇਹ ਮਾਰਗ ਚਤੁਰ ਸਿੰਘ ਪਾਰਕ ਤੋਂ ਨਹਿਰ ਤੱਕ ਹੈ। ਇਸ ਮੌਕੇ ਵਿਧਾਇਕ ਸਿੱਧੂ ਦੇ ਨਾਲ ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਵਾਰਡ ਨੰਬਰ 51 ਦੀ ਕੌਂਸਲਰ ਬੀਬੀ ਕੋਮਲਪ੍ਰੀਤ ਕੌਰ ਸਚਦੇਵਾ ਵੀ ਮੌਜੂਦ ਸਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੰਗਤ ਦੀ ਲੰਮੇ ਸਮੇਂ ਤੋਂ ਇਹ ਰੀਝ ਸੀ ਕਿ ਇਸ ਮਾਰਗ ਦਾ ਨਾਂ ਬਾਬਾ ਦੀਪ ਸਿੰਘ ਜੀ ਦੇ ਨਾਮ ‘ਤੇ ਰੱਖਿਆ ਜਾਵੇ, ਜਿਸ ਨੂੰ ਮਨਜ਼ੂਰ ਕਰਵਾ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬਹੁਤ ਹੀ ਸਲਾਘਾਯੋਗ ਤੇ ਨੇਕ ਕਾਰਜ਼ ਕੀਤਾ ਹੈ।

ਗੁਰਦੁਆਰਾ ਕਮੇਟੀ ਵੱਲੋਂ ਵਿਧਾਇਕ ਸਿੱਧੂ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਇਲਾਕਾ ਕੌਂਸਲਰ ਦਾ ਸਿਰੋਪਾਓ ਨਾਲ ਸਨਮਾਨ ਕੀਤਾ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬੜੇ ਭਾਵਨਾਤਮਕ ਬੋਲਾਂ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ”ਮੇਰੀ ਐਨੀ ਹੈਸੀਅਤ ਨਹੀਂ ਕਿ ਮੈਂ ਦੁਨੀਆਂ ਦੇ ਮਹਾਨ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ‘ਤੇ ਕਿਸੇ ਮਾਰਗ ਦਾ ਉਦਘਾਟਨ ਕਰਾਂ, ਇਹ ਤਾਂ ਮੇਰੇ ਬਾਪੂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦ੍ਰਿਸ਼ਟੀ ਹੀ ਹੈ ਜੋ ਉਹਨਾਂ ਨੇ ਮੈਨੂੰ ਇਸ ਕਾਬਲ ਕੀਤਾ ਕਿ ਮੈਂ ਇਸ ਮਾਰਗ ਦਾ ਨਾਂ ਬਾਬਾ ਜੀ ਦੇ ਨਾਮ ‘ਤੇ ਪਾਸ ਕਰਾਉਣ ਦੇ ਯੋਗ ਬਣਿਆ।”

Related Articles

Leave a Reply

Your email address will not be published. Required fields are marked *

Back to top button
error: Content is protected !!