Uncategorized

ਅਸ਼ਮਿਤਾ ਟ੍ਰੈਕ ਸਾਈਕਲਿੰਗ ਲੀਗ ਵਿੱਚ ਉੱਤਰੀ ਭਾਰਤ ਦੇ ਅੱਠ ਰਾਜਾਂ ਦੀਆਂ ਮਹਿਲਾ ਸਾਈਕਲ ਸਵਾਰਾਂ ਨੇ ਦਿਖਾਈ ਆਪਣੀ ਪ੍ਰਤਿਭਾ

ਇਕ ਕਿਲੋਮੀਟਰ ਟਾਈਮ ਟਰਾਇਲ ਵਿਮੈਨ ਜੂਨੀਅਰ ਵਿੱਚ ਹਰਸ਼ੀਤਾ ਜਾਖੜ ਨੇ ਜਿੱਤਿਆ ਸੋਨ ਤਗਮਾ

ਅੰਮ੍ਰਿਤਸਰ, 19 ਫਰਵਰੀ
ਨਿਊਜ਼ ਵਾਰਤਾ ਬਿਊਰੋ

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਾਈਕਲਿੰਗ ਵੈਲੋਡਰਮ ਵਿੱਚ ਅਸ਼ਮਿਤਾ ਮਹਿਲਾ ਟ੍ਰੈਕ ਸਾਈਕਲਿੰਗ ਲੀਗ ਦੀ ਸ਼ੁਰੂਆਤ ਹੋਈ। ਇਸ ਖੇਲੋ ਇੰਡੀਆ ਲੀਗ ਦਾ ਉਦਘਾਟਨ ਡੀ.ਐਸ.ਈ. ਅੰਮ੍ਰਿਤਸਰ ਆਸ਼ੂ ਵਿਸ਼ਾਲ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਾਇਕ ਸਕੱਤਰ ਨੀਰਜ ਤੰਵਰ ਨੇ ਕੀਤਾ।ਇਸ ਲੀਗ ਮੁਕਾਬਲੇ ਵਿੱਚ ਪੂਰੇ ਉੱਤਰੀ ਭਾਰਤ ਦੇ ਅੱਠ ਰਾਜਾਂ ਦੀਆਂ ਮਹਿਲਾ ਸਾਈਕਲ ਸਵਾਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਨਾਰਥ ਜ਼ੋਨ ਇੰਚਾਰਜ ਅਤੇ ਸਹਾਇਕ ਸਕੱਤਰ ਨੀਰਜ ਤੰਵਰ ਨੇ ਦੱਸਿਆ ਕਿ ਇਹ ਪ੍ਰਤੀਯੋਗਿਤਾ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਸਪੋਰਟਸ ਅਥਾਰਟੀ ਆਫ਼ ਇੰਡੀਆ (ਐਸਏਆਈ) ਅਤੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਮੁਕਾਬਲਿਆਂ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਤੋਂ ਮਹਿਲਾ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਉਹਨਾਂ ਕਿਹਾ ਕਿ ਅੱਜ ਸਬ-ਜੂਨੀਅਰ ਅਤੇ ਜੂਨੀਅਰ ਵਰਗ ਦੀਆਂ ਮਹਿਲਾ ਸਾਈਕਲ ਸਵਾਰਾਂ ਵਿਚਕਾਰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਨੀਰਜ ਤੰਵਰ ਨੇ ਹੋਰ ਦੱਸਿਆ ਕਿ ਜੇਤੂਆਂ ਨੂੰ ਕੁੱਲ ₹3,45,000 ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਲੀਗ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨ ਪ੍ਰਤਿਭਾ ਨੂੰ ਅੱਗੇ ਲਿਜਾਣ ਵੱਲ ਇੱਕ ਮਹੱਤਵਪੂਰਨ ਪਹਿਲ ਹੈ।

ਇਕ ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿਮੈਨ ਇਲੀਟ ਵਿੱਚ ਚੈਨਿਕਾ ਐਨ.ਸੀ.ਓ. ਪਟਿਆਲਾ ਨੇ ਸੋਨ ਤਗਮਾ, ਰਿਜ਼ੀਆ ਐਨ.ਸੀ.ਓ. ਪਟਿਆਲਾ ਨੇ ਚਾਂਦੀ ਦਾ ਤਗਮਾ ਅਤੇ ਸੰਤੋਸ਼ੀ ਐਨ.ਸੀ.ਓ. ਪਟਿਆਲਾ ਨੇ ਕਾਂਸੀ ਦਾ ਤਗਮਾ ਜਿੱਤਿਆ।

ਇਕ ਕਿਲੋਮੀਟਰ ਟਾਈਮ ਟਰਾਇਲ ਵਿਮੈਨ ਜੂਨੀਅਰ,ਹਰਸ਼ੀਤਾ ਜਾਖੜ ਪੰਜਾਬ ਨੇ ਸੋਨ ਤਗਮਾ, ਭੂਮਿਕਾ ਹਰਿਆਣਾ ਨੇ ਚਾਂਦੀ ਦਾ ਤਗਮਾ ਅਤੇ ਸੂਹਾਨੀ ਐਨ.ਸੀ.ਓ. ਪਟਿਆਲਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। 500 ਮੀਟਰ ਟਾਈਮ ਟਰਾਇਲ ਸਬ ਜੂਨੀਅਰ ਅਤੇ ਯੂਥ ਗਰਲਜ਼ ਪਲਕਪ੍ਰੀਤ ਕੌਰ ਪੰਜਾਬ ਨੇ ਸੋਨ ਤਗਮਾ, ਜਪਨੀਤ ਕੌਰ ਪੰਜਾਬ ਨੇ ਚਾਂਦੀ ਦਾ ਤਗਮਾ ਅਤੇ ਅੰਜਲੀ ਜਾਖੜ ਪੰਜਾਬ ਨੇ ਕਾਂਸੀ ਦਾ ਤਗਮਾ ਜਿੱਤਿਆ।

200 ਮੀਟਰ ਸਪਰਿੰਟ ਐਲੀਟ ਵਿਮੈਨ ਵਿੱਚ ਰਿਜੀਆ ਐਨ.ਸੀ.ਓ. ਪਟਿਆਲਾ ਨੇ ਸੋਨ ਤਗਮਾ, ਚੈਨਿਕਾ ਐਨ.ਸੀ.ਓ. ਪਟਿਆਲਾ ਨੇ ਚਾਂਦੀ ਦਾ ਤਗਮਾ ਅਤੇ ਲੈਕਜਿਸ ਪੰਜਾਬ ਨੇ ਕਾਂਸੀ ਦਾ ਤਗਮਾ ਜਿੱਤਿਆ।

200 ਮੀਟਰ ਸਪਰਿੰਟ ਵਿਮੈਨ ਜੂਨੀਅਰ ਵਿੱਚ ਹਰਸਿਤਾ ਜਾਖੜ ਪੰਜਾਬ ਨੇ ਸੋਨ ਤਗਮਾ, ਸੁਹਾਨੀ ਐਨਸੀਓ ਪਟਿਆਲਾ ਨੇ ਚਾਂਦੀ ਦਾ ਤਗਮਾ ਅਤੇ ਜਪਨੂਰ ਕੌਰ ਰੰਧਾਵਾ ਪੰਜਾਬ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

200 ਮੀਟਰ ਸਪਰਿੰਟ ਸਬ ਜੂਨੀਅਰ ਗਰਲਜ਼ ਵਿੱਚ ਅੰਜਲੀ ਜਾਖੜ ਪੰਜਾਬ ਨੇ ਸੋਨ ਤਗਮਾ, ਪਾਲਕ ਪ੍ਰੀਤ ਕੌਰ ਪੰਜਾਬ ਨੇ ਚਾਂਦੀ ਦਾ ਤਗਮਾ ਅਤੇ ਤਰੁਨ ਕੁਮਾਰੀ ਐਨ.ਸੀ.ਓ .ਪਟਿਆਲਾ ਨੇ ਕਾਂਸੀ ਦਾ ਤਗਮਾ ਜਿੱਤਿਆ।

ਇਸ ਮੌਕੇ ਜੀਐਨਡੀਯੂ ਅੰਮ੍ਰਿਤਸਰ ਦੇ ਸਾਈਕਲਿੰਗ ਕੋਚ ਰਾਜੇਸ਼ ਕੌਸ਼ਿਕ, ਸੀਨੀਅਰ ਕੋਚ ਕੁਲਦੀਪ ਸਿੰਘ, ਭੁਪਿੰਦਰ ਸਿੰਘ, ਪੀਸੀਪੀ ਗੁਰਨਾਮ ਸਿੰਘ, ਜੋਗਿੰਦਰ ਸਿੰਘ, ਰਾਜਵਿੰਦਰ ਕੌਰ , ਗਾਇਤ੍ਰੀ, ਨੇਹਾ, ਆਸ਼ੂ ਸ਼ਰਮਾ, ਅਕਸ਼ਿਤ ਵਰਮਾ , ਸੁਨੀਲ ਕੁਮਾਰ, ਨਵਦੀਪ, ਸਮੀਰ, ਸੰਜੇ, ਸੁਨੀਲ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਾਈਕਲਿਸਟ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!