ਕੈਬਨਿਟ ਮੰਤਰੀ ਈ.ਟੀ.ਓ. ਨੇ ਜੰਡਿਆਲਾ ਗੁਰੂ ਵਿਖੇ ਸੁਵਿਧਾ ਕੇਂਦਰ ਦਾ ਕੀਤਾ ਉਦਘਾਟਨ
ਇੱਕ ਲੱਖ ਤੋਂ ਵੱਧ ਖਪਤਕਾਰਾਂ ਨੂੰ ਮਿਲੇਗੀ ਸਹੂਲਤ

ਅੰਮ੍ਰਿਤਸਰ 21 ਜਨਵਰੀ ( ਸੂਤਰ ) ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਸੇ ਹੀ ਲੜੀ ਤਹਿਤ ਜੰਡਿਆਲਾ ਗੁਰੂ ਪੀ.ਐਸ.ਪੀ.ਸੀ.ਐਲ ਦੇ ਭਵਨ ਵਿੱਚ ਬਣੇ ਪੰਜਵੇਂ ਸੁਵਿਧਾ ਕੇਂਦਰ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਨੂੰ ਸਹੂਲਤਾਂ ਦੇਣ ਲਈ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਤੇ ਸੁਵਿਧਾ ਕੇਂਦਰ ਸਥਾਪਿਤ ਕੀਤੇ ਹੋਏ ਹਨ ਤਾਂ ਜੋ ਲੋਕਾਂ ਨੂੰ ਇਕੋ ਹੀ ਛੱਤ ਥੱਲੇ ਸਾਰੀਆਂ ਸਹੂਲਤਾਂ ਮਿਲ ਸਕਣ।

ਸ: ਈ.ਟੀ.ਓ. ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ ਦੇ ਬਣਨ ਨਾਲ 101258 ਬਿਜਲੀ ਖਪਤਕਾਰਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਉਹ ਇਸ ਸੁਵਿਧਾ ਕੇਂਦਰ ਵਿੱਚ ਬਿਜਲੀ ਦੇ ਬਹੁਤ ਸਾਰੇ ਕੰਮ ਜਿਵੇਂ ਕਿ ਨਵੇਂ ਕੁਨੈਕਸ਼ਨ ਜਾਰੀ ਕਰਨਾ, ਮੀਟਰਾਂ ਨੂੰ ਬਦਲੀ ਕਰਨਾ, ਲੋਡ ਵਧਾਉਣਾ ਆਦਿ ਹੋਰ ਕੰਮ ਹੋ ਸਕਣਗੇ।

ਸ: ਈ.ਟੀ.ਓ. ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ ਨੂੰ ਸਥਾਪਿਤ ਕਰਨ ਲਈ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਸੁਵਿਧਾ ਕੇਂਦਰ ਵਿੱਚ ਖਪਤਕਾਰਾਂ ਦੇ ਬੈਠਣ ਲਈ ਵਧੀਆ ਸਹੂਲਤਾਂ, ਏ.ਸੀ. ਹਾਲ, ਬਾਥਰੂਮ, ਪੀਣ ਵਾਲਾ ਸਾਫ਼ ਪਾਣੀ, ਆਦਿ ਸਹੂਲਤਾਂ ਵੀ ਮਿਲਣਗੀਆਂ।

ਕੈਬਨਿਟ ਮੰਤਰੀ ਈ.ਟੀ.ਓ. ਨੇ ਦੱਸਿਆ ਕਿ ਇਹ ਜਿਲ੍ਹੇ ਦਾ ਪੰਜਵਾ ਬਿਜਲੀ ਸੁਵਿਧਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਸੁਵਿਧਾ ਕੇਂਦਰ ਮਾਲ ਮੰਡੀ, ਓ.ਸੀ.ਐਮ. ਮਿੱਲ ਦੇ ਨਜ਼ਦੀਕ, ਮਜੀਠਾ ਰੋਡ ਅਤੇ ਹਾਲ ਗੇਟ ਵਿੱਚ ਚਲ ਰਹੇ ਹਨ। ਜਿਥੇ ਕਿ ਖਪਤਕਾਰਾਂ ਨੂੰ ਇਕੋ ਹੀ ਛੱਤ ਥੱਲੇ ਸਾਰੀਆਂ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ।

ਸ: ਈ.ਟੀ.ਓ. ਨੇ ਦੱਸਿਆ ਕਿ ਨਵੇਂ ਸੁਵਿਧਾ ਕੇਂਦਰ ਦੀ ਬਿਲਡਿੰਗ ਦੀ ਹਾਲਤ ਪਹਿਲਾਂ ਬਹੁਤ ਹੀ ਖਸਤਾ ਸੀ ਅਤੇ ਇਥੇ ਖਪਤਕਾਰਾਂ ਲਈ ਕੋਈ ਵੀ ਸਹੂਲਤ ਨਹੀਂ ਸੀ। ਉਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਕੇਵਰ ਫੋਕੇ ਲਾਰੇ ਹੀ ਕਰਨਾ ਜਾਣਦੀਆਂ ਸਨ ਜਦਕਿ ਸਾਡੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਹਾਂ। ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਵਿਕਾਸ ਦੇ ਨਾਂ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਅਤੇ ਜਿੱਤ ਕੇ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਪੀ.ਐਸ.ਪੀ.ਸੀ.ਐਲ . ਸ: ਬਲਕਾਰ ਸਿੰਘ, ਐਕਸੀਐਨ ਗੁਰਮੁੱਖ ਸਿੰਘ, ਮੈਡਮ ਸੁਨੈਨਾ ਰੰਧਾਵਾ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸ੍ਰੀ ਰਾਜ ਕੁਮਾਰ ਮਲਹੋਤਰਾ, ਕੈਪਟਨ ਹੀਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।#highlight #dc #DPRO #PunjabiNews #mycitymynews #currentnews #latestnewsupdate #aamjanta #latestnews #viralnews




