ਸਬ ਸੈਂਟਰ ਨੁਕੇਰੀਆਂ ਅਧੀਨ ਆਉਂਦੀ ਮੰਡੀ ਅਮੀਨ ਗੰਜ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ

ਫਾਜ਼ਿਲਕਾ 31 ਜਨਵਰੀ ( ਸੂਤਰ ) ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ , ਜ਼ਿਲ੍ਹਾ ਐੱਨ.ਟੀ.ਸੀ.ਪੀ ਨੋਡਲ ਅਫ਼ਸਰ ਡਾ. ਪੰਕਜ ਚੋਹਾਨ , ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ ਡਾ. ਵਿਕਾਸ ਗਾਂਧੀ ਯੋਗ ਅਗਵਾਈ ਹੇਠ ਬਲਾਕ ਐੱਨ.ਟੀ.ਸੀ.ਪੀ ਨੋਡਲ ਅਫਸਰ ਸੁਮਨ ਕੁਮਾਰ ਦੀ ਹਾਜ਼ਰੀ ਵਿੱਚ ਸਬ ਸੈਂਟਰ ਨੁਕੇਰੀਆਂ ਅਧੀਨ ਆਉਂਦੀ ਮੰਡੀ ਅਮੀਨ ਗੰਜ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ।

ਦੁਕਾਨਦਾਰਾਂ ਤੇ ਲੋਕਾਂ ਨੂੰ ਤੰਬਾਕੂ ਤੋ ਹੋਣ ਵਾਲੀਆ ਬਿਮਾਰੀਆ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਮੌਕੇ ਤੇ ਜੁਰਮਾਨਾ ਕੀਤਾ ਗਿਆ।

ਬਲਾਕ ਐੱਨ.ਟੀ.ਸੀ.ਪੀ ਨੋਡਲ ਅਫਸਰ ਸੁਮਨ ਕੁਮਾਰ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਤੰਬਾਕੂ ਦੇ ਸੇਵਨ ਨਾਲ ਦਿਲ , ਫੇਫੜੇ , ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆ ਹਨ ਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਦੀ ਹੈ।

ਇਸ ਮੌਕੇ ਐੱਸ.ਆਈ ਲਖਵਿੰਦਰ ਸਿੰਘ , ਬਲਾਕ ਐੱਨ.ਟੀ.ਸੀ.ਪੀ ਡੀਲਿੰਗ ਜਸਪਾਲ ਸਿੰਘ ਸਿੱਧੂ , ਵਿਨੋਦ ਕੁਮਾਰ , ਸੂਰਜ , ਪਤਵੰਤੇ ਸੱਜਣ ਤੇ ਸਥਾਨਕ ਲੋਕ ਹਾਜ਼ਰ ਸਨ।




