ਗੁਰਦਾਸਪੁਰ ਪੁਲਿਸ ਹੋਈ ਸਖ਼ਤ-35 ਪਾਬੰਦੀਸ਼ੁਦਾ ਚਾਈਨਾ ਡੋਰ ਦੇ ਗੱਟੂ ਬ੍ਰਾਮਦ
ਪਾਬੰਦੀਸ਼ੁਦਾ ਚਾਈਨਾ ਡੋਰ ਦੇ ਗੱਟੂ ਦੀ ਖਰੀਦ-ਫਰੋਖਤ, ਸਟੋਰੇਜ਼ ਜਾਂ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਐੱਸ.ਐੱਸ.ਪੀ

ਗੁਰਦਾਸਪੁਰ,17 ਦਸੰਬਰ ( ਬਿਊਰੋ, ਵਾਸ਼ਿਸ਼ਟ ) ਸ੍ਰੀ ਆਦਿੱਤਯ, ਐੱਸ ਐੱਸ ਪੀ ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਗੁਰਦਾਸਪੁਰ ਵਿਖੇ ਸੁਨੀਲ ਕੁਮਾਰ ਉਰਫ ਸੰਨੀ ਜੋ ਕਰਿਆਨਾ ਅਤੇ ਕਾਈਟ ਹਾਊਸ ਦਾ ਕਾਰੋਬਾਰ ਕਰਦਾ ਹੈ, ਦੇ ਘਰ ਰੇਡ ਕੀਤੀ ਗਈ,

ਜੋ ਘਰ ਦੀ ਤਲਾਸ਼ੀ ਦੌਰਾਨ 35 ਗੱਟੂ ਪਾਬੰਦੀਸ਼ੁਦਾ ਚਾਈਨਾ ਡੋਰ (ਮਾਰਕਾ ਮੋਨੋਫਿਲ ਗੋਲਡ) ਬ੍ਰਾਮਦ ਕੀਤੇ ਗਏ। ਜਿਸ ਤੇ ਦੋਸ਼ੀ ਦੇ ਖਿਲਾਫ ਪਾਬੰਧੀਸ਼ੁਦਾ ਚਾਈਨਾ ਡੋਰ ਦੇ ਗੱਟੂ ਰੱਖਣ ਤੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

ਸ੍ਰੀ ਆਦਿੱਤਯ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਇਹ ਵੀ ਦੱਸਿਆ ਕਿ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਗੱਟੂ ਦੀ ਖਰੀਦ-ਫਰੋਖਤ, ਸਟੋਰੇਜ਼ ਜਾਂ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #malerkotla #latestupdates #latestnewsupdate #iasofficer #ipsofficer #aamjanta



