Uncategorized

ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਵੱਲੋਂ ਮਾਡਲ ਯੂਥ ਗ੍ਰਾਮ ਸਭਾ ਦਾ ਸਫਲ ਆਯੋਜਨ

ਲੋਕਤੰਤਰ ਦੀ ਪਾਠਸ਼ਾਲਾ” ਵਿਸ਼ੇ ਹੇਠ ਵਿਦਿਆਰਥੀਆਂ ਨੇ ਵਿਸ਼ਵਾਸ ਅਤੇ ਸਪੱਸ਼ਟਤਾ ਨਾਲ ਦਿੱਤੀ ਪੇਸ਼ਕਾਰੀ

ਲੁਧਿਆਣਾ 30 ਨਵੰਬਰ ( ਬਿਊਰੋ ) ਜਵਾਹਰ ਨਵੋਦਿਆ ਵਿਦਿਆਲਿਆ (ਜੇ.ਐਨ.ਵੀ.), ਧਨਾਂਸੂ ਵਿਖੇ “ਲੋਕਤੰਤਰ ਦੀ ਪਾਠਸ਼ਾਲਾ” ਵਿਸ਼ੇ ਹੇਠ ਮਾਡਲ ਯੂਥ ਗ੍ਰਾਮ ਸਭਾ ਦਾ ਸਫਲ ਆਯੋਜਨ ਹੋਇਆ।

ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਦੇ ਵਾਈਸ ਪ੍ਰਿੰਸੀਪਲ ਸੋਨੂੰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਗ੍ਰਾਮ ਸਭਾ ਦੀ ਪੂਰੀ ਕਾਰਗੁਜ਼ਾਰੀ ਨੂੰ ਬਹੁਤ ਹੀ ਵਿਸ਼ਵਾਸ ਅਤੇ ਸਪੱਸ਼ਟਤਾ ਨਾਲ ਪੇਸ਼ ਕੀਤਾ।

ਉਨ੍ਹਾਂ ਕਿਹਾ ਕਿ ਬੱਚਿਆਂ ਲਈ ਅਜਿਹੀਆਂ ਗਤੀਵਿਧੀਆਂ ਨੇਤ੍ਰਿਤਵ ਅਤੇ ਲੋਕਤੰਤਰਕ ਸੂਝ ਨੂੰ ਮਜ਼ਬੂਤ ਕਰਦੀਆਂ ਹਨ।

ਇਸ ਸਮਾਗਮ ਮੌਕੇ ਰਾਸ਼ਟਰੀ ਪੰਚਾਇਤ ਅਤੇ ਪੇਂਡੂ ਵਿਕਾਸ ਸੰਸਥਾਨ (ਐਨ.ਆਈ.ਆਰ.ਡੀ.ਪੀ.ਆਰ.) ਦੇ ਕਨਸਲਟੈਂਟ ਰਾਕੇਸ਼ ਕੁਮਾਰ, ਗੁਰੂ ਨਾਨਕ ਕਾਲਜ ਲੁਧਿਆਣਾ ਤੋਂ ਪ੍ਰੋ. ਗੁਰਮੁੱਖ ਸਿੰਘ ਅਤੇ ਸਾਬਕਾ ਸਰਪੰਚ ਸੌਦਾਗਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਕਨਸਲਟੈਂਟ ਰਾਕੇਸ਼ ਕੁਮਾਰ ਨੇ ਕਿਹਾ ਕਿ “ਅੱਜ ਦੇ ਵਿਦਿਆਰਥੀ ਭਵਿੱਖ ਦੇ ਜ਼ਿੰਮੇਵਾਰ ਨਾਗਰਿਕ ਹਨ ਅਤੇ ਇਸ ਤਰ੍ਹਾਂ ਦੇ ਮੰਚ ਉਨ੍ਹਾਂ ਨੂੰ ਅਸਲੀ ਲੋਕਤੰਤਰ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਮਝ, ਅਨੁਸ਼ਾਸਨ ਅਤੇ ਪੇਸ਼ਕਾਰੀ ਪ੍ਰੇਰਣਾਦਾਇਕ ਹੈ।” ਉਨ੍ਹਾਂ ਇਸ ਸਫਲ ਆਯੋਜਨ ਲਈ ਜੇ.ਐੱਨ.ਵੀ., ਧਨਾਂਸੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਪ੍ਰੋ. ਗੁਰਮੁੱਖ ਸਿੰਘ ਨੇ ਕਿਹਾ ਕਿ “ਅੱਜ ਦੇ ਨੌਜਵਾਨਾਂ ਲਈ ਅਜਿਹੀ ਵਰਤੋਂਗਤ ਲੋਕਤੰਤਰਕ ਸਿੱਖਿਆ ਸਮੇਂ ਦੀ ਲੋੜ ਹੈ।”#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate

Related Articles

Leave a Reply

Your email address will not be published. Required fields are marked *

Back to top button
error: Content is protected !!